updated 6:12 AM UTC, Nov 21, 2019
Headlines:

ਬੁਰਜ ਖ਼ਲੀਫ਼ਾ ’ਤੇ ਸ਼ਾਹਰੁਖ ਖ਼ਾਨ ਨੂੰ ਜਨਮ ਦਿਨ ਦੀਆਂ ਵਧਾਈਆਂ

ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖ਼ਲੀਫ਼ਾ ਸ਼ਨਿਚਰਵਾਰ ਨੂੰ ਸ਼ਾਹਰੁਖ ਖ਼ਾਨ ਦੇ 54ਵੇਂ ਜਨਮ ਦਿਨ ਮੌਕੇ ਉਨ੍ਹਾਂ ਦੇ ਨਾਮ ਨਾਲ ਰੁਸ਼ਨਾ ਉਠੀ। ਇਮਾਰਤ ‘ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਨੂੰ ਜਨਮ ਦਿਨ ਦੀਆਂ ਵਧਾਈਆਂ’ ਦੇ ਸੁਨੇਹੇ ਨਾਲ ਜਗਮਗਾਈ। ਇਸ ਦੇ ਨਾਲ ‘ਓਮ ਸ਼ਾਂਤੀ ਓਮ’ ਦੇ ਗੀਤ ‘ਧੂਮ ਤਨਾ ਤਨਾ’ ਦੀ ਧੁਨ ਨਾਲ ਫਾਊਂਟੇਨ ਸ਼ੋਅ ਵੀ ਹੋਇਆ। ਦੁਬਈ ਟੂਰਿਜ਼ਮ ਦੇ ਬ੍ਰਾਂਡ ਅੰਬੈਸਡਰ ਸ਼ਾਹਰੁਖ ਖ਼ਾਨ ਨੇ ਇਸ ਸੰਬਧੀ ਵੀਡੀਓ ਕਲਿੱਪ ਵੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਸ਼ਾਹਰੁਖ ਖ਼ਾਨ ਬਾਲੀਵੁੱਡ ਦੇ ਪਹਿਲੇ ਅਦਾਕਾਰ ਹਨ ਜਿਨ੍ਹਾਂ ਨੂੰ ਬੁਰਜ ਖ਼ਲੀਫ਼ਾ ’ਤੇ ਨਿਵੇਕਲੇ ਢੰਗ ਨਾਲ ਵਧਾਈਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੇ ਪ੍ਰਸ਼ੰਸਕ ਦੁਬਈ ਦੇ ਇਸ ਉਪਰਾਲੇ ਤੋਂ ਬਹੁਤ ਪ੍ਰਭਾਵਿਤ ਹਨ।

New York