updated 6:49 AM UTC, Oct 19, 2019
Headlines:

ਸਨੀ ਦਿਓਲ ਦਾ ਪੁੱਤਰ ਫਿਲਮ ‘ਪਲ ਪਲ ਦਿਲ ਕੇ ਪਾਸ’ ਨਾਲ ਕਰੇਗਾ ਸ਼ੁਰੂਆਤ

ਮੁੰਬਈ - ਫਿਲਮ ਅਭਿਨੇਤਾ ਸਨੀ ਦਿਓਲ ਦਾ ਪੁੱਤਰ ਕਰਨ ਫਿਲਮ ‘ਪਲ ਪਲ ਦਿਲ ਕੇ ਪਾਸ’ ਨਾਲ ਜਲਦੀ ਹੀ ਵੱਡੇ ਪਰਦੇ ਉੱਤੇ ਦਸਤਕ ਦੇਣ ਲਈ ਤਿਆਰ ਹੈ। ਇਸ ਫਿਲਮ ਦਾ ਨਿਰਦੇਸ਼ਨ ਸਨੀ ਦਿਓਲ ਨੇ ਦਿੱਤਾ ਹੈ। ਸਨੀ ਦਿਓਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਕਦੇ ਵੀ ਪੈਸੇ ਪਿੱਛੇ ਨਹੀਂ ਪਿਆ ਅਤੇ ਨਾ ਹੀ ਬਾਜ਼ਾਰ ਦੀ ਇੱਕ ‘ਵਸਤੂ’ ਬਣਿਆ ਹੈ। ਜ਼ਿਕਰਯੋਗ ਹੈ ਕਿ ਇੱਕ ਸਟਾਰ ਦਾ ਪੁੱਤਰ ਹੋਣ ਦੇ ਨਾਤੇ ਕਰਨ ਨੂੰ ਕਦੇ ਕਦੇ ਹੀ ਹਵਾਈ ਅੱਡੇ ਉੱਤੇ ਜਾਂ ਫਿਰ ਕਿਸੇ ਹੋਟਲ ਜਾਂ ਜਿਮ ਦੇ ਬਾਹਰ ਹੀ ਦੇਖਿਆ ਜਾਂਦਾ ਰਹਿਆ ਹੈ। ਉਨ੍ਹਾਂ ਕਿਹਾ ਕਿ ਦਿਓਲ ਪਰਿਵਾਰ ਦੀ ਇਹ ਰਵਾਇਤ ਰਹੀ ਹੈ ਕਿ ਕੈਮਰੇ ਤੋਂ ਬਾਹਰ ਕਦੇ ਕਿਸੇ ਕਿਸਮ ਦੀ ਕੋਈ ਐਕਟਿੰਗ ਨਹੀਂ ਕੀਤੀ ਜਾਂਦੀ।

New York