updated 6:49 AM UTC, Oct 19, 2019
Headlines:

‘ਆਰਟੀਕਲ 15’ ਦੀ ਸਫ਼ਲਤਾ ਤੋਂ ਬੇਹੱਦ ਖ਼ੁਸ਼ ਆਯੂਸ਼ਮਾਨ

ਅਦਾਕਾਰ ਆਯੂਸ਼ਮਾਨ ਖੁਰਾਣਾ ਦਾ ਕਹਿਣਾ ਹੈ ਕਿ ਉਹ ਅਭਿਨਵ ਸਿਨਹਾ ਦੀ ਸਿਆਸਤ ’ਤੇ ਚੋਟ ਕਰਦੀ ਫਿਲਮ ‘ਆਰਟੀਕਲ 15’ ਵਿਚ ਭੂਮਿਕਾ ਨਿਭਾ ਕੇ ਬਹੁਤ ਖ਼ੁਸ਼ ਹੈ। ਉਸ ਦਾ ਮੰਨਣਾ ਹੈ ਕਿ ਫਿਲਮ ਦੀ ਸਫ਼ਲਤਾ ਨੇ ਇੱਕ ਵਾਰ ਫਿਰ ਇਸ ਤੱਥ ਦੀ ਪੁਸ਼ਟੀ ਕੀਤੀ ਹੈ ਕਿ ਸਫ਼ਲਤਾ ਦਾ ਗੁਰ-ਮੰਤਰ ਵਿਸ਼ਾ-ਵਸਤੂ ਹੀ ਹੈ। ਇਹ ਫਿਲਮ ਭਾਰਤੀ ਸੰਵਿਧਾਨ ਦੇ ‘ਆਰਟੀਕਲ 15’ ਉੱਪਰ ਆਧਾਰਿਤ ਹੈ, ਜੋ ਧਰਮ, ਨਸਲ, ਜਾਤ, ਲਿੰਗ ਅਤੇ ਜਨਮ ਸਥਾਨ ਦੇ ਆਧਾਰ ’ਤੇ ਵਿਤਕਰੇ ’ਤੇ ਪਾਬੰਦੀ ਲਾਉਂਦਾ ਹੈ। ਸਮਾਜਿਕ ਵਿਸ਼ੇ ਵਾਲੀਆਂ ਫਿਲਮਾਂ ਵਿੱਚ ਕਿਰਦਾਰ ਨਿਭਾਉਣ ਲਈ ਜਾਣੇ ਜਾਂਦੇ ਅਦਾਕਾਰ ਆਯੂਸ਼ਮਾਨ ਨੇ ਕਿਹਾ ਕਿ ਉਸ ਦੇ ਲਈ ਫਿਲਮ ‘ਆਰਟੀਕਲ 15’ ਨਵਾਂ ਤਜਰਬਾ ਸੀ। ਅਦਾਕਾਰ ਨੇ ਕਿਹਾ, ‘‘ਦੇਸ਼ ਭਰ ’ਚੋਂ ਫਿਲਮ ਨੂੰ ਮਿਲੀ ਸਫਲਤਾ ਤੋਂ ਮੈਂ ਬਹੁਤ ਖ਼ੁਸ਼ ਹਾਂ। ਮੇਰੇ ਕੋਲ ਹਰ ਪਾਸਿਓਂ ਸੁਨੇਹਿਆਂ ਦਾ ਹੜ੍ਹ ਆ ਗਿਆ ਹੈ ਅਤੇ ਮੈਂ ਇਹ ਹੀ ਕਹਿ ਸਕਦਾ ਹਾਂ ਕਿ ਤੁਹਾਡਾ ਪਿਆਰ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ।’’ ਇਸ ਫਿਲਮ ਵਿੱਚ ਮੁਹੰਮਦ ਜ਼ੀਸ਼ਾਨ ਅਯੂਬ, ਸਿਆਨੀ ਗੁਪਤਾ, ਕੁਮੁਦ ਮਿਸ਼ਰਾ, ਮਨੋਜ ਪਾਹਵਾ ਅਤੇ ਨਾਸਰ ਨੇ ਵੀ ਭੂਮਿਕਾਵਾਂ ਨਿਭਾਈਆਂ ਹਨ। ਦੇਸ਼ ਭਰ ਵਿੱਚ 4 ਜੁਲਾਈ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਹੁਣ ਤੱਕ ਬਾਕਸ ਆਫਿਸ ’ਤੇ 36.86 ਕਰੋੜ ਰੁਪਏ ਕਮਾਏ ਹਨ।

New York