updated 8:42 AM UTC, May 21, 2019
Headlines:

ਇਰਫਾਨ ਨਾਲ ਕੰਮ ਕਰਨ ਦਾ ਮੌਕਾ ਗੁਆਉਣਾ ਨਹੀਂ ਚਾਹੁੰਦੀ: ਕਰੀਨਾ

ਮੁੰਬਈ - ਕਰੀਨਾ ਕਪੂਰ ਖਾਨ ਪਹਿਲੀ ਵਾਰ ‘ਅੰਗਰੇਜ਼ੀ ਮੀਡੀਅਮ’ ਵਿੱਚ ਇਰਫਾਨ ਖਾਨ ਨਾਲ ਪਰਦੇ ’ਤੇ ਨਜ਼ਰ ਆਏਗੀ। ਉਸਨੇ ਕਿਹਾ ਕਿ ਫਿਲਮ ਵਿੱਚ ਉਸ ਦੀ ਭੂਮਿਕਾ ਭਾਵੇਂ ਬਹੁਤ ਛੋਟੀ ਹੈ ਪਰ ਉਸ ਦਾ ਮੰਨਣਾ ਹੈ ਕਿ ਇਹ ਚੰਗਾ ਅਨੁਭਵ ਹੋਵੇਗਾ। ਉਸਨੇ ਕਿਹਾ, ‘‘ਇਹ ਛੋਟੀ ਭੂਮਿਕਾ ਹੈ ਪਰ ਮੈਂ ਇਰਫਾਨ ਖਾਨ ਨਾਲ ਕੰਮ ਕਰਨ ਦਾ ਮੌਕਾ ਨਹੀਂ ਗੁਆਉਣਾ ਚਾਹੁੰਦੀ।’’ ਉਸਨੇ ਕਿਹਾ ਕਿ ਬਤੌਰ ਕਲਾਕਾਰ ਇਕ ਵਿਅਕਤੀ ਚੰਗੀ ਫਿਲਮ ਦਾ ਹਿੱਸਾ ਬਣ ਕੇ ਬਹੁਤ ਕੁਝ ਸਿੱਖਦਾ ਹੈ।’’ ‘‘38 ਸਾਲਾ ਅਦਾਕਾਰਾ ਨੇ ਪੀਟੀਆਈ ਨੂੰ ਦੱਸਿਆ ਕਿ ਮੈਨੂੰ ਨਹੀਂ ਪਤਾ ਕਿ ਮੁੜ ਮੌਕਾ ਮਿਲੇਗਾ ਕਿ ਨਹੀਂ। ਅਸੀਂ ਵੱਖੋ ਵੱਖਰੀ ਤਰਾਂ ਦੇ ਅਦਾਕਾਰ ਹਾਂ। ਅਸੀਂ ਇਕੋ ਕਿਸਮ ਦੀਆਂ ਫਿਲਮਾਂ ਨਹੀਂ ਕਰਦੇ। ’’ ਇਰਫਾਨ ਲੰਡਨ ਵਿੱਚ ਇਲਾਜ ਕਰਾਉਣ ਬਾਅਦ ਮੁੜ ਕੰਮ ’ਤੇ ਪਰਤਿਆ ਹੈ।

New York