updated 6:21 AM UTC, Jul 19, 2019
Headlines:

ਹਿੰਦੀ ਫਿਲਮਾਂ 'ਚ ਵੀ ਨਜ਼ਰ ਆਵੇਗਾ ਐਮੀ ਵਿਰਕ

ਪੰਜਾਬੀ ਗਾਇਕੀ ਦੀ ਬੁਲੰਦ ਆਵਾਜ਼ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਚਰਚਿਤ ਹੀਰੋ ਐਮੀ ਵਿਰਕ ਦੇ ਚਰਚੇ ਹੁਣ ਬਾਲੀਵੁੱਡ 'ਚ ਵੀ ਹੋਣ ਲੱਗੇ ਹਨ। ਉਹ ਜਲਦ ਹੀ ਦੋ ਹਿੰਦੀ ਫਿਲਮਾਂ 'ਚ ਨਜ਼ਰ ਆਉਣ ਵਾਲੇ ਹਨ। ਗਾਇਕੀ ਦੇ ਵਾਂਗ ਹੀ ਫਿਲਮਾਂ ਦੀ ਵੀ ਪੂਰੀ ਸਮਝ ਰੱਖਣ ਵਾਲੇ ਐਮੀ ਵਿਰਕ ਹੁਣ ਦਿਲਜੀਤ ਦੁਸਾਂਝ ਤੇ ਗਿੱਪੀ ਗਰੇਵਾਲ ਤੋਂ ਬਾਅਦ ਉਹ ਕਲਾਕਾਰ ਹਨ, ਜਿਸ 'ਤੇ ਬਾਲੀਵੁੱਡ ਦੀ ਨਜ਼ਰ ਪਈ ਹੈ। ਅਮਰਿੰਦਰ ਪਾਲ ਸਿੰਘ ਵਿਰਕ ਤੋਂ ਐਮੀ ਵਿਰਕ ਬਣਿਆ ਐਮੀ ਜ਼ਿਲਾ ਪਟਿਆਲਾ ਦੇ ਕਸਬੇ ਨਾਭਾ ਨਾਲ ਸਬੰਧਤ ਹੈ। 26 ਸਾਲਾ ਇਹ ਗਾਇਕ ਤੇ ਅਦਾਕਾਰ ਪਟਿਆਲਾ ਦੇ ਇਕ ਕਾਲਜ 'ਚ ਇੰਜੀਨੀਅਰ ਬਣਨ ਆਇਆ ਸੀ ਪਰ ਉਸ ਦੀ ਗਾਇਕੀ ਦੇ ਸ਼ੌਕ ਨੇ ਉਸ ਨੂੰ ਪੰਜਾਬ ਦਾ ਨਾਮੀ ਗਾਇਕ ਤੇ ਅਦਾਕਾਰ ਬਣਾ ਦਿੱਤਾ।ਹਾਲ ਹੀ 'ਚ ਪੰਜਾਬੀ ਇੰਡਸਟਰੀ ਦੇ ਝੋਲੀ 'ਕਿਸਮਤ' ਵਰਗੀ ਸੁਪਰਹਿੱਟ ਫਿਲਮ ਪਾਉਣ ਵਾਲੇ ਐਮੀ ਦਾ ਪਹਿਲਾ ਗੀਤ ਯੂ-ਟਿਊਬ 'ਤੇ ਰਿਲੀਜ਼ ਹੋਇਆ ਸੀ। ਇਹ ਗੀਤ ਏਨਾ ਹਿੱਟ ਹੋਇਆ ਕਿ ਇਕ ਨਾਮਵਰ ਕੰਪੀ ਨੇ ਸਾਲ 2013 'ਚ ਉਸ ਦੀ ਪੂਰੀ ਐਲਬਮ ਹੀ ਰਿਲੀਜ਼ ਕਰ ਦਿੱਤੀ, ਜਿਸ ਤੋਂ ਬਾਅਦ ਉਹ ਤੇਜ਼ੀ ਦੇ ਨਾਲ-ਨਾਲ ਸਫਲਤਾ ਦੀ ਬੁਲੰਦੀ ਵੱਲ ਵਧਦਾ ਗਿਆ। ਅਮਰਿੰਦਰ ਗਿੱਲ ਦੀ ਮੁੱਖ ਭੂਮਿਕਾ ਵਾਲੀ ਫਿਲਮ 'ਅੰਗਰੇਜ਼' 'ਚ ਨਿਰਦੇਸ਼ਕ ਸਿਮਰਜੀਤ ਸਿੰਘ ਨੇ ਉਸ ਨੂੰ ਪਹਿਲੀ ਵਾਰ ਪਰਦੇ 'ਤੇ ਲਿਆਂਦਾ। ਇਸ ਫਿਲਮ ਨਾਲ ਉਹ ਚਾਰੇ ਪਾਸੇ ਛਾ ਗਿਆ। ਪੰਜਾਬੀ ਫਿਲਮ 'ਬੰਬੂਕਾਟ' ਨਾਲ ਉਸ ਨੇ ਸਾਬਤ ਕਰ ਦਿੱਤਾ ਕਿ ਉਹ ਫਿਲਮਾਂ ਦੀ ਲੰਬੀ ਪਾਰੀ ਖੇਡੇਗਾ। 'ਨਿੱਕਾ ਜ਼ੈਲਦਾਰ 1' ਅਤੇ 'ਨਿੱਕਾ ਜ਼ੈਲਦਾਰ 2' ਤੋਂ ਬਾਅਦ ਉਹ ਪੰਜਾਬ ਸਿਨੇਮਾ ਦਾ ਨਾਮੀ ਸਟਾਰ ਬਣ ਗਿਆ।

New York