updated 9:00 AM UTC, Jul 19, 2019
Headlines:

ਕਰਣ ਓਬਰਾਏ ਨੂੰ 14 ਦਿਨ ਦੀ ਕਾਨੂੰਨੀ ਹਿਰਾਸਤ ਵਿੱਚ ਭੇਜਿਆ

ਮੁੰਬਈ - ਮਹਿਲਾ ਵਲੋਂ ਰੇਪ ਅਤੇ ਗ਼ੈਰਕਾਨੂੰਨੀ ਵਸੂਲੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤੇ ਗਏ ਟੀਵੀ ਐਕਟਰ ਕਰਣ ਓਬਰਾਏ ਨੂੰ 14 ਦਿਨ ਦੀ ਕਾਨੂੰਨੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ| ਜਿਕਰਯੋਗ ਹੈ ਕਿ ਇੱਕ ਫ਼ੈਸ਼ਨ ਡਿਜਾਇਨਰ ਨੇ ਕਰਣ ਉੱਤੇ ਰੇਪ ਦਾ ਇਲਜ਼ਾਮ ਲਗਾਇਆ ਸੀ ਜਿਸ ਤੋਂ ਬਾਅਦ ਮੁੰਬਈ ਦੀ ਓਸ਼ਿਵਾਰਾ ਪੁਲੀਸ ਨੇ ਕਰਨ ਨੂੰ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ ਸੀ| ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਕਰਣ ਦੇ ਨਾਲ 2016 ਤੋਂ ਰਿਲੇਸ਼ਨਸ਼ਿਪ ਵਿੱਚ ਸੀ ਅਤੇ ਕਰਣ ਨੇ ਉਨ੍ਹਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਰੇਪ ਕੀਤਾ| ਪੁਲੀਸ ਨੇ ਕਰਣ ਦੇ ਖਿਲਾਫ ਬਲਾਤਕਾਰ ਅਤੇ ਜਬਰਨ ਵਸੂਲੀ ਦੇ ਦੋਸ਼ਾਂ ਸਬੰਧੀ ਰਿਪੋਰਟ ਦਰਜ ਕੀਤੀ ਸੀ| ਪੁਲੀਸ ਨੇ ਦੱਸਿਆ ਸੀ ਕਿ ਕਰਣ ਉੱਤੇ ਰੇਪ ਕਰਨ ਤੋਂ ਇਲਾਵਾ ਰੇਪ ਦਾ ਵੀਡੀਓ ਬਣਾਉਣ ਅਤੇ ਉਸ ਵੀਡੀਓ ਦੇ ਰਾਹੀਂ ਗ਼ੈਰਕਾਨੂੰਨੀ ਵਸੂਲੀ ਕਰਨ ਦਾ ਵੀ ਇਲਜ਼ਾਮ ਹੈ| ਪੀੜਿਤਾ ਨੇ ਕਿਹਾ ਸੀ ਕਿ ਕਰਣ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਉਸਦੀ ਮੰਗ ਨਹੀਂ ਮੰਨਦੀ ਹੈ ਤਾਂ ਉਹ ਇਸ ਵੀਡੀਓ ਨੂੰ ਵਾਇਰਲ ਕਰ ਦੇਵੇਗਾ |

New York