updated 12:10 PM UTC, Apr 22, 2019
Headlines:

ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਕਰਨਾ ਜ਼ਰੂਰੀ: ਸੋਨਾਲੀ

ਮੁੰਬਈ - ਬੌਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨੇ ਕਿਹਾ ਕਿ ਕੈਂਸਰ ਦਾ ਜਲਦੀ ਹੀ ਪਤਾ ਲੱਗ ਜਾਣਾ ਅਤੇ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣੀ ਬਹੁਤ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪਤਾ ਲੱਗਾ ਸੀ ਕਿ ਸੋਨਾਲੀ ਨੂੰ ਹਾਈ ਗਰੇਡ ਕੈਂਸਰ ਹੈ। ਜੁਲਾਈ 2018 ’ਚ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਉਸ ਨੇ ਨਿਊਯਾਰਕ ’ਚ ਇਲਾਜ ਕਰਵਾਇਆ ਸੀ। ਉਹ ਦਸੰਬਰ ਮਹੀਨੇ ਵਾਪਸ ਆ ਗਈ ਸੀ। ਸੋਨਾਲੀ ਬੇਂਦਰੇ ਨੇ ਕਿਹਾ ਕਿ ਇਹ ਬਿਮਾਰੀ ਭਾਵੇਂ ਭਿਆਨਕ ਹੈ, ਪਰ ਇਸ ਦਾ ਜਲਦੀ ਪਤਾ ਲੱਗਣ ਨਾਲ ਇਸ ਦਾ ਇਲਾਜ ਕੁਝ ਆਸਾਨ ਹੋ ਜਾਂਦਾ ਹੈ। ਸੋਨਾਲੀ ਨੇ ਪੰਜਵੇਂ ਕੌਮਾਂਤਰੀ ਸੰਮੇਲਨ ‘ਕਾਹੋਕੋਨ 2019’ ’ਚ ਕਿਹਾ ਕਿ ਕੈਂਸਰ ਬਾਰੇ ਜਲਦੀ ਪਤਾ ਲੱਗ ਜਾਣਾ ਬਹੁਤ ਜ਼ਰੂਰੀ ਹੈ। ਅਜੇ ਇਹ ਬਿਮਾਰੀ ਖਤਰਨਾਕ ਹੈ ਤੇ ਇਸਦਾ ਇਲਾਜ ਬਹੁਤ ਤਕਲੀਫ ਭਰਿਆ ਹੈ। ਜੇਕਰ ਇਸ ਦਾ ਜਲਦੀ ਪਤਾ ਲੱਗ ਜਾਵੇ ਤਾਂ ਇਲਾਜ ’ਤੇ ਖਰਚਾ ਵੀ ਘੱਟ ਆਉਂਦਾ ਹੈ ਤੇ ਤਕਲੀਫ ਵੀ ਘੱਟ ਹੁੰਦੀ ਹੈ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C