updated 8:42 AM UTC, May 21, 2019
Headlines:

ਵੱਡੇ ਅਦਾਕਾਰਾਂ ਪਿੱਛੇ ਨਹੀਂ ਭੱਜਿਆ: ਤਿਗਮਾਂਸ਼ੂ

ਮੁੰਬਈ - ਫ਼ਿਲਮਸਾਜ਼ ਤਿਗਮਾਂਸ਼ੂ ਧੂਲੀਆ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਕੀ ਕਰਨਾ ਚਾਹੁੰਦਾ ਹੈ। ਉਹ ਜਾਣਦਾ ਹੈ ਕਿ ਉਸ ਨੇ ਅਜਿਹੀਆਂ ਫ਼ਿਲਮਾਂ ਦਾ ਨਿਰਮਾਣ ਕਰਨਾ ਹੈ ਜਿਨ੍ਹਾਂ ਦਾ ਆਪਣਾ ਵੱਖਰਾ ਅੰਦਾਜ਼ ਹੋਵੇਗਾ। ਫ਼ਿਲਸਮਾਜ਼ ਕਦੇ ਦੀ ਆਪਣੇ ਸੁਫਨਿਆਂ ਨੂੰ ਫਿਲਮੀ ਪਰਦੇ ’ਤੇ ਉਤਾਰਨ ਲਈ ਵੱਡੇ ਅਦਾਕਾਰਾਂ ਦੇ ਪਿੱਛੇ ਨਹੀਂ ਭੱਜਿਆ। ਇੰਡਸਟਰੀ ਦੀ ਝੋਲੀ ‘ਪਾਨ ਸਿੰਘ ਤੋਮਰ’ ਤੇ ‘ਸਾਹਿਬ ਬੀਵੀ ਔਰ ਗੈਂਗਸਟਰ’ ਜਿਹੀਆਂ ਫ਼ਿਲਮਾਂ ਪਾਉਣ ਵਾਲੇ ਫ਼ਿਲਮਸਾਜ਼ ਨੇ ਪਿਛਲੇ ਕਈ ਸਾਲਾਂ ਵਿੱਚ ਇਹ ਗੱਲ ਭਲੀਭਾਂਤ ਸਿੱਖ ਲਈ ਹੈ ਕਿ ਕਿਵੇਂ ਇਕ ਸਟਾਰ ਨੂੰ ਆਪਣੀ ਫ਼ਿਲਮ ਦੀ ਹੈੱਡਲਾਈਨ ਬਣਨ ਤੋਂ ਰੋਕਣਾ ਹੈ। ਤਿਗਮਾਂਸ਼ੂ ਨੇ ਕਿਹਾ, ‘ਮੇਰੀ ਫ਼ਿਲਮ ਹਿੱਟ ਹੁੰਦੀ ਹੈ ਜਾਂ ਫਲਾਪ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਫ਼ਿਲਮ ਇੰਡਸਟਰੀ ਵਿੱਚ ਸਟਾਰਜ਼ ਨਾਲ ਨਹੀਂ , ਬਲਕਿ ਫਿਲਮਾਂ ਬਣਾਉਣ ਲਈ ਹੀ ਆਇਆ ਹਾਂ।

New York