updated 8:42 AM UTC, May 21, 2019
Headlines:

ਹਮੇਸ਼ਾ ਜਿੱਤਣਾ ਜ਼ਰੂਰੀ ਨਹੀਂ ਹੁੰਦਾ ਕਰਨ ਦਿਓਲ

ਨਵੀਂ ਦਿੱਲੀ - ਸੰਨੀ ਦਿਓਲ ਅਤੇ ਉਸਦੇ ਪੁੱਤਰ ਕਰਨ ਦਿਓਲ ਨੇ ਅੱਜ ਮਹਿਲਾਵਾਂ ਦੀ ਬਾਈਕ ਰੈਲੀ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਕਰਨ ਦਿਓਲ ਨੇ ਕਿਹਾ ਕਿ ਜਿੱਤਣ ਨਾਲੋਂ ਜ਼ਿਆਦਾ ਜ਼ਰੂਰੀ ਦੌੜ ਵਿੱਚ ਹਿੱਸਾ ਲੈਣਾ ਹੁੰਦਾ ਹੈ। ਇਸ ਰੈਲੀ ਵਿੱਚ ਬੀਐੱਸਐੱਫ, ਪੁਲੀਸ ਬਲਾਂ ਅਤੇ ਸੀਆਈਐੱਸਐੱਫ ਦੀਆਂ ਮਹਿਲਾਵਾਂ ਨੇ ਭਾਗ ਲਿਆ। ਸੰਨੀ ਨੇ ਮਹਿਲਾਵਾਂ ਨੂੰ ਰੂੜ੍ਹੀਵਾਦੀ ਪ੍ਰੰਪਰਾਵਾਂ ਤੋੜ ਕੇ ਅੱਗੇ ਵਧਣ ਲਈ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਕਰਨ ਦਿਓਲ, ਜੋ ਫਿਲਮ ‘ਪਲ ਪਲ ਦਿਲ ਕੇ ਪਾਸ’ ਰਾਹੀਂ ਬੌਲੀਵੁੱਡ ਵਿਚ ਕਦਮ ਰੱਖਣ ਜਾ ਰਿਹਾ ਹੈ, ਨੇ ਕਿਹਾ ਕਿ ਉਸ ਦੀ ਹਸਤੀ ਆਪਣੀ ਮਾਂ ਕਰਕੇ ਹੈ ਅਤੇ ਉਹ ਇੱਥੇ ਹਾਜ਼ਰ ਸਾਰੀਆਂ ਮਹਿਲਾਵਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਹਮੇਸ਼ਾ ਹਰ ਦੌੜ ਜਿੱਤਣੀ ਜ਼ਰੂਰੀ ਨਹੀਂ ਹੁੰਦੀ ਪਰ ਹਿੱਸਾ ਲੈਣਾ ਜ਼ਰੂਰੀ ਹੁੰਦਾ ਹੈ। ‘ਪਲ ਪਲ ਦਿਲ ਕੇ ਪਾਸ’ 19 ਜੁਲਾਈ ਨੂੰ ਰਿਲੀਜ਼ ਹੋਵੇਗੀ।

New York