updated 8:42 AM UTC, May 21, 2019
Headlines:

‘ਅਰਜੁਨ ਰੈੱਡੀ’ ਦੇ ਰੀਮੇਕ ‘ਕਬੀਰ ਸਿੰਘ’ ਵਿੱਚ ਨਜ਼ਰ ਆਵੇਗਾ ਸ਼ਾਹਿਦ

ਮੁੰਬਈ - ਤੇਲਗੂ ਦੀ ਹਿੱਟ ਫਿਲਮ ‘ਅਰਜੁਨ ਰੈੱਡੀ’ ਦੇ ਰੀਮੇਕ ‘ਕਬੀਰ ਸਿੰਘ’ ਵਿਚ ਅਦਾਕਾਰ ਸ਼ਾਹਿਦ ਕਪੂਰ ਨਜ਼ਰ ਆਵੇਗਾ। ਉਸਦਾ ਕਹਿਣਾ ਹੈ ਕਿ ਫਿਲਮ ‘ਕਬੀਰ ਸਿੰਘ’ ਦੀ ਟੀਮ ਨੇ ਅਸਲੀ ਫਿਲਮ ਵਾਲੀ ਤੀਬਰਤਾ ਅਤੇ ਇਮਾਨਦਾਰੀ ਨੂੰ ਕਾਇਮ ਰੱਖਿਆ ਹੈ। ਸੰਦੀਪ ਵੰਗਾ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਇਸ ਫਿਲਮ ਵਿੱਚ ਸ਼ਾਹਿਦ ਕਪੂਰ ਮੁੱਖ ਕਿਰਦਾਰ ਨਿਭਾ ਰਿਹਾ ਹੈ। ਸ਼ਾਹਿਦ ਨੇ ਦੱਸਿਆ, ‘‘ਫਿਲਮ ‘ਅਰਜੁਨ ਰੈੱਡੀ’ ਵਿੱਚ ਕਿਸੇ ਤਰ੍ਹਾਂ ਦੇ ਵਿਸ਼ੇਸ਼ ਪ੍ਰਭਾਵਾਂ ਦੀ ਵਰਤੋਂ ਨਹੀਂ ਕੀਤੀ ਗਈ ਸੀ। ਫਿਲਮ ਵਿੱਚ ਅਸਲ ਜ਼ਿੰਦਗੀ ਵਾਂਗ ਚੀਜ਼ਾਂ ਪੇਸ਼ ਕੀਤੀਆਂ ਗਈਆਂ ਸਨ ਅਤੇ ਮੁੱਖ ਕਿਰਦਾਰ ਦੇ ਜਜ਼ਬਾਤੀ ਸਫ਼ਰ ਨੂੰ ਬਾਖੂਬੀ ਪਰਦੇ ’ਤੇ ਉਭਾਰਿਆ ਗਿਆ ਸੀ। ਇਸੇ ਕਾਰਨ ਫਿਲਮ ਦਰਸ਼ਕਾਂ ਨੂੰ ਪਸੰਦ ਆਈ। ਹੁਣ ਬਣਾਈ ਜਾ ਰਹੀ ‘ਕਬੀਰ ਸਿੰਘ’ ਵਿਚ ਵੀ ਉਸੇ ਤਰ੍ਹਾਂ ਹੀ ਕੀਤਾ ਜਾ ਰਿਹਾ ਹੈ।’

New York