updated 12:10 PM UTC, Apr 22, 2019
Headlines:

ਔਰਤਾਂ ਨੂੰ ਫਿਲਮ ਇੰਡਸਟਰੀ ਵਿੱਚ ਵਧੇਰੇ ਨੁਮਾਇੰਦਗੀ ਦੀ ਲੋੜ: ਸੋਨਮ

ਮੁੰਬਈ - ਫ਼ਿਲਮ ‘ਨੀਰਜਾ’ ਤੋਂ ‘ਪੈਡਮੈਨ’ ਅਤੇ ਹੁਣ ਹਾਲੀਆ ਰਿਲੀਜ਼ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ’ ਨਾਲ ਆਪਣੇ ਕਰੀਅਰ ਦੌਰਾਨ ਗੈਰ-ਰਵਾਇਤੀ ਫ਼ਿਲਮਾਂ ਦੀ ਚੋਣ ਕਰਨ ਵਾਲੀ ਅਦਾਕਾਰ ਸੋਨਮ ਕਪੂਰ ਦਾ ਕਹਿਣਾ ਹੈ ਕਿ ਉਸਦਾ ਨਿਸ਼ਾਨਾ ਅਜਿਹੀਆਂ ਫ਼ਿਲਮ ਦੀ ਹਮਾਇਤ ਕਰਨਾ ਹੈ, ਜਿਸ ਵਿੱਚ ਔਰਤਾਂ ਨੂੰ ਵਧੇਰੇ ਮਜ਼ਬੂਤ ਨੁਮਾਇੰਦਗੀ ਮਿਲੇ। ਫ਼ਿਲਮ ‘ਨੀਰਜਾ’ ਜਿੱਥੇ ਹਵਾਈ ਉਡਾਣ ਦੌਰਾਨ ਮੁਸਾਫ਼ਰਾਂ ਲਈ ਆਪਣੀ ਜਾਨ ਵਾਰ ਦੇਣ ਵਾਲੀ ਏਅਰ ਹੋਸਟੈੱਸ ਨੀਰਜਾ ਭਨੋਟ ਦੀ ਕਹਾਣੀ ਸੀ, ਉਥੇ ‘ਪੈਡਮੈਨ’ ਵਿੱਚ ਮਾਹਵਾਰੀ ਦੌਰਾਨ ਸਾਫ਼ ਸਫ਼ਾਈ ਨਾ ਰੱਖੇ ਜਾਣ ਕਰਕੇ ਔਰਤਾਂ ਨੂੰ ਹੋਣ ਵਾਲੇ ਰੋਗਾਂ ਦੀ ਗੱਲ ਕੀਤੀ ਗਈ ਸੀ। ਹਾਲੀਆ ਰਿਲੀਜ਼ ‘ਏਕ ਲੜਕੀ…’ ਨਾਲ ਸੋਨਮ ਪਹਿਲੀ ਏ-ਸ਼੍ਰੇਣੀ ਦੀ ਅਦਾਕਾਰ ਬਣ ਗਈ ਹੈ, ਜਿਸ ਨੇ ਫ਼ਿਲਮ ਵਿੱਚ ਸਮਲਿੰਗੀ ਕਿਰਦਾਰ ਨਿਭਾਇਆ ਹੈ। ਸੋਨਮ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਔਰਤਾਂ ਨੂੰ ਫ਼ਿਲਮ ਇੰਡਸਟਰੀ ਵਿੱਚ ਵਧੇਰੇ ਨੁਮਾਇੰਦਗੀ ਦੇਣ ਦੀ ਲੋੜ ਹੈ। ਪਿਛਲੇ ਸਾਲ ‘ਵੀਰੇ ਦੀ ਵੈਡਿੰਗ’ ਤੇ ‘ਰਾਜ਼ੀ’ ਫ਼ਿਲਮਾਂ ਨੇ ਕਮਰਸ਼ਲ ਤੌਰ ’ਤੇ ਚੰਗਾ ਕਾਰੋਬਾਰ ਕੀਤਾ ਸੀ। ਇੰਡਸਟਰੀ ਵਿੱਚ ਕਈ ਪ੍ਰਤਿਭਾਸ਼ਾਲੀ ਔਰਤਾਂ ਹਨ, ਜਿਨ੍ਹਾਂ ਨੇ ਆਪਣੇ ਦਮ ’ਤੇ ਸਟਾਰਡਮ ਹਾਸਲ ਕੀਤਾ ਹੈ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C