updated 6:40 AM GMT, Feb 19, 2019
Headlines:

ਫ਼ਰਹਾ ਖ਼ਾਨ ਤੇ ਰੋਹਿਤ ਸ਼ੈੱਟੀ ਮਿਲ ਕੇ ਕਰਨਗੇ ਕੰਮ

ਮੁੰਬਈ - ਰੋਹਿਤ ਸ਼ੈੱਟੀ ਤੇ ਫ਼ਰਹਾ ਖ਼ਾਨ, ਦੋਵੇਂ ਇਕ ਨਵੀਂ ਐਕਸ਼ਨ ਕਾਮੇਡੀ ਫ਼ਿਲਮ ਵਿੱਚ ਮਿਲ ਕੇ ਕੰਮ ਕਰਨਗੇ। ਫ਼ਰਹਾ ਨੇ ਇਕ ਬਿਆਨ ਵਿੱਚ ਕਿਹਾ, ‘ਕਈ ਵਾਰ ਕੁੱਲ ਆਲਮ ਕੁਝ ਅਜਿਹੀ ਖੇਡ ਰਚਦਾ ਹੈ ਕਿ ਤੁਸੀਂ ਇਸ ਬਾਰੇ ਕਦੇ ਸੋਚਿਆ ਵੀ ਨਹੀਂ ਹੁੰਦਾ…ਰੋਹਿਤ, ਜਿਸ ਨੂੰ ਮੈਂ ਇਕ ਭਰਾ ਵਜੋਂ ਪਿਆਰ ਕਰਦੀ ਹਾਂ, ਨਾਲ ਮਿਲ ਕੇ ਕੰਮ ਕਰਨਾ ਆਪਣੇ ਆਪ ’ਚ ਵੱਡੀ ਗੱਲ ਹੈ। ਮੈਂ ਉਹਦੇ ਕੰਮ ਕਰਨ ਦੇ ਢੰਗ ਤਰੀਕੇ ਦਾ ਸਤਿਕਾਰ ਕਰਦੀ ਹਾਂ। ਮੈਂ ਤਾਂ ਸਿਰਫ਼ ਇੰਨਾ ਵਾਅਦਾ ਕਰ ਸਕਦੀ ਹਾਂ ਕਿ ਅਸੀਂ ਮਿਲ ਕੇ ਜਿਹੜੀ ਫ਼ਿਲਮ ਬਣਾਵਾਂਗੇ ਉਹ ‘ਮਨੋਰੰਜਨ ਪੱਖੋਂ ਕਮਾਲ’ ਦੀ ਹੋਵੇਗੀ। ਮੈਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਹੋਰ ਉਡੀਕ ਨਹੀਂ ਕਰ ਸਕਦੀ।’ ਉਧਰ ਰੋਹਿਤ ਨੇ ਕਿਹਾ, ‘ਮੇਰੀ ਪ੍ਰੋਡਕਸ਼ਨ ਕੰਪਨੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਫ਼ਰਹਾ ਇਸ ਦਾ ਹਿੱਸਾ ਬਣੀ ਹੈ, ਜੋ ਸਾਡੇ ਲਈ ਇਕ ਫ਼ਿਲਮ ਡਾਇਰੈਕਟ ਕਰੇਗੀ। ਉਸ ਵਿੱਚ ਬਹੁਤ ਹੁਨਰ ਹੋਣ ਦੇ ਨਾਲ ਉਹ ਕਾਫ਼ੀ ਮਿਹਨਤੀ ਹੈ। ਯਕੀਨਨ ਇਹ ਕਮਾਲ ਦਾ ਮੇਲ ਹੋਵੇਗਾ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C