updated 6:40 AM GMT, Feb 19, 2019
Headlines:

ਫ਼ਿਲਮ ‘ਸ਼ਮਸ਼ੇਰਾ’ ਵਿਚ ਨਜ਼ਰ ਆਉਣਗੇ ਵਾਣੀ ਤੇ ਰਣਬੀਰ ਕਪੂਰ

ਮੁੰਬਈ - ਅਦਾਕਾਰਾ ਵਾਣੀ ਕਪੂਰ ਜਲਦੀ ਹੀ ਅਭਿਨੇਤਾ ਰਣਬੀਰ ਕਪੂਰ ਦੇ ਨਾਲ ਫ਼ਿਲਮ ‘ਸ਼ਮਸ਼ੇਰਾ’ ਦੀ ਸ਼ੂਟਿੰਗ ਸੰਪੂਰਨ ਰੂਪ ਵਿਚ ਆਰੰਭ ਕਰੇਗੀ। ਵਾਣੀ ਨੇ ਕਿਹਾ ਕਿ ਰਣਬੀਰ ਬਹੁਤ ਨਿਮਰ ਤੇ ਸਹਿਯੋਗ ਕਰਨ ਵਾਲੇ ਅਦਾਕਾਰ ਹਨ। ਫ਼ਿਲਮ ਦੀ ਕਹਾਣੀ 18ਵੀਂ ਸਦੀ ’ਤੇ ਆਧਾਰਿਤ ਹੈ। ਇਹ ਇਕ ਡਾਕੂ ਕਬੀਲੇ ਵੱਲੋਂ ਆਪਣੇ ਹੱਕਾਂ ਤੇ ਆਜ਼ਾਦੀ ਲਈ ਅੰਗਰੇਜ਼ਾਂ ਖ਼ਿਲਾਫ਼ ਲੜੀ ਲੜਾਈ ਦੀ ਬਾਤ ਪਾਉਂਦੀ ਹੈ। ਆਖ਼ਰੀ ਵਾਰ ‘ਬੇਫ਼ਿਕਰੇ’ ਵਿਚ ਨਜ਼ਰ ਆਉਣ ਵਾਲੀ ਵਾਣੀ ਨੇ ਕਿਹਾ ਕਿ ਉਸ ਨੇ ਰਣਬੀਰ ਨਾਲ ਫ਼ਿਲਮ ਦੇ ਕੁਝ ਹਿੱਸੇ ਦੀ ਹੀ ਸ਼ੂਟਿੰਗ ਕੀਤੀ ਹੈ, ਉਹ ਬਹੁਤ ਨਿਮਰ ਤੇ ਮਿੱਠੇ ਹਨ। ਅਦਾਕਾਰਾ ਨੇ ਕਿਹਾ ਕਿ ਅਜਿਹਾ ਚਰਿੱਤਰ ਲੱਭਣਾ ਬਹੁਤ ਮੁਸ਼ਕਲ ਹੈ। ਵਾਣੀ ਨੇ ਕਿਹਾ ਕਿ ਗ਼ੈਰ ਫ਼ਿਲਮੀ ਪਿਛੋਕੜ ਵਿਚੋਂ ਹੋਣ ਕਰ ਕੇ ਤੁਸੀਂ ਫ਼ਿਲਮ ਸਨਅਤ ਵਿਚ ਕਿਸੇ ਬਾਰੇ ਜੋ ਵੀ ਸੁਣਦੇ ਹੋ, ਇਕ ਰਾਇ ਕਾਇਮ ਕਰ ਲੈਂਦੇ ਹੋ। ਪਰ ਬਹੁਤੀ ਵਾਰ ਅਸਲੀਅਤ ਸੁਣੀਆਂ ਗੱਲਾਂ ਤੋਂ ਦੂਰ ਹੁੰਦੀ ਹੈ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C