updated 12:10 PM UTC, Apr 22, 2019
Headlines:

‘83’ ਦੀ ਸਟਾਰਕਾਸਟ ’ਚ ਸ਼ਾਮਲ ਹੋਇਆ ਪੰਕਜ ਤ੍ਰਿਪਾਠੀ

ਮੁੰਬਈ - ਅਦਾਕਾਰ ਪੰਕਜ ਤ੍ਰਿਪਾਠੀ ਰਣਵੀਰ ਸਿੰਘ ਦੀ ਅਦਾਕਾਰੀ ਵਾਲੀ ਫ਼ਿਲਮ ‘83’ ਦੀ ਸਟਾਰ ਕਾਸਟ ਵਿੱਚ ਸ਼ਾਮਲ ਹੋ ਗਿਆ ਹੈ। ਕਬੀਰ ਖ਼ਾਨ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਸਪੋਰਟਸ ਡਰਾਮਾ ਹੋਵੇਗੀ, ਜੋ ਮਹਾਨ ਕ੍ਰਿਕਟਰ ਕਪਿਲ ਦੇਵ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੂੰ ਕ੍ਰਿਕਟ ਵਿਸ਼ਵ ਕੱਪ ਵਿੱਚ ਮਿਲੀ ਪਲੇਠੀ ਜਿੱਤ ਦੀ ਕਹਾਣੀ ਬਿਆਨ ਕਰੇਗੀ। ਰਣਵੀਰ ਫ਼ਿਲਮ ਵਿੱਚ ਕਪਿਲ ਦੇਵ ਦੀ ਭੂਮਿਕਾ ਵਿੱਚ ਨਜ਼ਰ ਆਏਗਾ ਜਦੋਂਕਿ ਪੰਕਜ ਦਾ ਕਿਰਦਾਰ ਭਾਰਤੀ ਟੀਮ ਦੇ ਸਾਬਕਾ ਮੈਨੇਜਰ ਪੀਆਰ ਮਾਨ ਸਿੰਘ ਦਾ ਹੋਵੇਗਾ। ਇਕ ਬਿਆਨ ਵਿੱਚ ਪੰਕਜ ਨੇ ਕਿਹਾ ਕਿ ਜਦੋਂ ਉਸ ਨੇ ਫ਼ਿਲਮ ਦੀ ਪਟਕਥਾ ਪੜ੍ਹੀ ਤਾਂ ਉਹ ਪਹਿਲੀ ਨਜ਼ਰੇ ਇਸ ਨਾਲ ਭਾਵੁਕ ਤੌਰ ’ਤੇ ਜੁੜ ਗਿਆ। ਅਦਾਕਾਰ ਨੇ ਕਿਹਾ, ‘ਮੈਂ ਜਦੋਂ ਪਟਕਥਾ ਪੜ੍ਹੀ ਤਾਂ ਮੇਰੇ ਲਈ ਇਹ ਬਹੁਤ ਭਾਵੁਕ ਕਰਨ ਵਾਲੇ ਪਲ ਸਨ। ਕਈ ਥਾਈਂ ਤਾਂ ਮੇਰੀਆਂ ਅੱਖਾਂ ’ਚ ਹੰਝੂ ਆ ਗਏ। ਮੈਂ ਕਪਿਲ ਦੇਵ ਦੇ ਸੰਪੂਰਨ ਸਫ਼ਰ ਤੋਂ ਬਹੁਤ ਪ੍ਰਭਾਵਿਤ ਹੋਇਆ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C