updated 6:27 AM UTC, Jul 20, 2019
Headlines:

ਰਿਚਾ ਚੱਢਾ ਵੱਲੋਂ ਨੈਲਸਨ ਮੰਡੇਲਾ ਨੂੰ ਸ਼ਰਧਾਂਜਲੀ

ਮੁੰਬਈ - ਅਦਾਕਾਰਾ ਰਿਚਾ ਚੱਢਾ ਨੇ ਵਿਸ਼ਵ ਪ੍ਰਸਿੱਧ ਆਗੂ ਨੈਲਸਨ ਮੰਡੇਲਾ ਨੂੰ ਹੱਥ ਲਿਖਤ ਸ਼ਰਧਾਂਜਲੀ ਭੇਟ ਕੀਤੀ ਹੈ ਜੋ ਪੁਸਤਕ ‘ਦਿ ਹਾਊਸ ਆਫ਼ ਕਾਮਨਜ਼ ਬੁੱਕ ਆਫ਼ ਟ੍ਰਿਬਿਊਟ’ ਵਿਚ ਸ਼ਾਮਲ ਹੋਵੇਗੀ। ਇਸ ਪੁਸਤਕ ਵਿਚ ਵਿਸ਼ਵ ਪ੍ਰਸਿੱਧ 700 ਵਿਅਕਤੀਆਂ ਦੇ ਹੱਥ ਲਿਖਤ ਸੰਦੇਸ਼ ਸ਼ਾਮਲ ਹਨ। ਇਨ੍ਹਾਂ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਪੌਲ ਮੈਕਕਾਰਟਨੇ, ਰਸਲ ਕ੍ਰੋਈ, ਕ੍ਰਿਸ ਰੌਕ, ਕਾਇਲੀ ਮਾਈਨੌਗ ਅਤੇ ਵਿਲ ਸਮਿੱਥ ਦੇ ਨਾਂ ਸ਼ਾਮਲ ਹਨ। ਇਸ ਪੁਸਤਕ ਲਈ ਕੰਮ ਕਰ ਰਹੇ ਨਿਕ ਕੈਰੀਮ ਨੇ ਰਿਚਾ ਚੱਢਾ ਦਾ ਸ਼ੁਕਰੀਆ ਅਦਾ ਕੀਤਾ ਹੈ। ਰਿਚਾ ਇਸ ਪੁਸਤਕ ਦਾ ਹਿੱਸਾ ਬਣ ਕੇ ਖੁਸ਼ ਹੈ ਜੋ ਕਿ ਜਲਦੀ ਹੀ ਪ੍ਰਕਾਸ਼ਿਤ ਹੋਵੇਗੀ।

New York