updated 6:33 AM GMT, Jan 21, 2019
Headlines:

ਫਿਲਮਾਂ ਦੀ ਚੋਣ ਪ੍ਰਤੀ ਸੁਚੇਤ ਰਿਹਾ ਹਾਂ: ਆਯੂਸ਼ਮਾਨ ਖੁਰਾਨਾ

ਨਵੀਂ ਦਿੱਲੀ - ਅਦਾਕਾਰ ਆਯੂਸ਼ਮਾਨ ਖੁਰਾਨਾ ਅਜਿਹੇ ਦੌਰ ਦਾ ਹਿੱਸਾ ਬਣ ਕੇ ਖੁਸ਼ ਹੈ ਜਿਸ ਵਿਚ ਹੁਨਰ ਨੂੰ ਮਾਨਤਾ ਦਿੱਤੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਛੇ ਸਾਲਾਂ ਦੌਰਾਨ ਆਪਣੇ ਬੌਲੀਵੁੱਡ ਦੇ ਸਫ਼ਰ ਦੌਰਾਨ ਉਨ੍ਹਾਂ ਬਹੁਤ ਕੁਝ ਸਿੱਖਿਆ ਹੈ। ਉਹ ਫਿਲਮਾਂ ਦੀ ਚੋਣ ਹੁਣ ਵੱਧ ਵਿਸ਼ਵਾਸ ਨਾਲ ਕਰ ਸਕਦੇ ਹਨ। ਇਹ ਪੁੱਛਣ ’ਤੇ ਕਿ ਫਿਲਮ ‘ਬਧਾਈ ਹੋ’ ਅਤੇ ‘ਅੰਧਾਧੁੰਦ’ ਜਿਹੀਆਂ ਸਫ਼ਲ ਫਿਲਮਾਂ ਮਗਰੋਂ ਉਨ੍ਹਾਂ ਵੱਲੋਂ ਫਿਲਮਾਂ ਦੀ ਚੋਣ ਸੁਚੇਤ ਹੋ ਕੇ ਕੀਤੀ ਜਾਣ ਲੱਗੀ ਹੈ, ਉਨ੍ਹਾਂ ਕਿਹਾ,‘ਮੈਂ ਹਮੇਸ਼ਾਂ ਹੀ ਸੁਚੇਤ ਰਿਹਾ ਹਾਂ। ਸ਼ੁਰੂ ’ਚ ਮੈਂ ਸਾਲ ਵਿਚ ਸਿਰਫ਼ ਇੱਕ ਫਿਲਮ ਕਰਦਾ ਸਾਂ ਪਰ ਹੁਣ ਮੈਂ ਘੱਟੋ-ਘੱਟ ਦੋ ਫਿਲਮਾਂ ਜ਼ਰੂਰ ਕਰ ਰਿਹਾ ਹਾਂ।’ ਉਨ੍ਹਾਂ ਕਿਹਾ ਕਿ ਇਹ ਸੁਚੇਤ ਹੋਣਾ ਨਹੀਂ ਆਖਿਆ ਜਾ ਸਕਦਾ ਬਲਕਿ ਮੇਰਾ ਮੰਨਣਾ ਹੈ ਕਿ ਇਸ ਦਾ ਅਰਥ ਤੁਹਾਡਾ ਕੰਮ ਪ੍ਰਤੀ ਹੋਰ ਵੱਧ ਜ਼ਿੰਮੇਵਾਰ ਹੋਣਾ ਹੈ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C