updated 7:18 AM GMT, Dec 14, 2018
Headlines:

ਕਿਸੇ ਸ਼ੈਲੀ ’ਚ ਨਹੀਂ ਬੱਝਣਾ ਚਾਹੁੰਦੀ: ਬਨੀਤਾ

ਮੁੰਬਈ - ਫ਼ਿਲਮ ‘ਅਕਤੂਬਰ’ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਬ੍ਰਿਟਿਸ਼-ਭਾਰਤੀ ਅਦਾਕਾਰਾ ਬਨੀਤਾ ਸੰਧੂ ਦਾ ਕਹਿਣਾ ਹੈ ਕਿ ਉਹ ਖ਼ੁਦ ਨੂੰ ਕਿਸੇ ਇਕ ਖਾਸ ਸ਼ੈਲੀ ਜਾਂ ਅੰਦਾਜ਼ ਤਕ ਸੀਮਤ ਨਹੀਂ ਕਰਨਾ ਚਾਹੁੰਦੀ। 20 ਸਾਲਾ ਅਦਾਕਾਰਾ ਨੇ ਕਿਹਾ ਕਿ ਉਸ ਨੂੰ ਕਮਰਸ਼ਲ ਸਿਨੇਮਾ ਕਰਕੇ ਮਜ਼ਾ ਆਉਂਦਾ ਹੈ ਤੇ ਉਹ ਚੰਗੇ ਵਿਸ਼ਾ-ਵਸਤੂ ਨਾਲ ਜੁੜਨਾ ਚਾਹੁੰਦੀ ਹੈ। ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਬਨੀਤਾ ਨੇ ਕਿਹਾ, ‘ਮੈਂ ਖੁ਼ਦ ਨੂੰ ਕਿਸੇ ਸੀਮਾ ’ਚ ਨਹੀਂ ਬੰਨ੍ਹਣਾ ਚਾਹੁੰਦੀ ਹਾਂ। ਮੈਂ ‘ਅਕਤੂਬਰ’ ਫ਼ਿਲਮ ਕੀਤੀ ਸੀ ਤੇ ਮੈਂ ਬੇਹੱਦ ਖ਼ੁਸ਼ ਹਾਂ। ਮੈਂ ਬਹੁਪੱਖੀ ਕਲਾਕਾਰ ਬਣਨ ਦੇ ਨਾਲ ਵੱਖੋ ਵੱਖਰੇ ਸਿਰਜਣਾਤਮਕ ਲੋਕਾਂ ਨਾਲ ਕੰਮ ਕਰਨਾ ਲੋਚਦੀ ਹਾਂ। ਜੇਕਰ ਫ਼ਿਲਮ ਵਿੱਚ ਬਹੁਤ ਸਾਰੇ ਕਲਾਕਾਰ ਹਨ ਤਾਂ ਵੀ ਠੀਕ ਹੈ ਜਾਂ ਜੇਕਰ ਕੋਈ ਨਿਰਦੇਸ਼ਕ ਆਪਣੀ ਪਲੇਠੀ ਫ਼ਿਲਮ ਬਣਾ ਰਿਹਾ ਹੈ ਤਾਂ ਇਸ ਨਾਲ ਵੀ ਮੈਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਮੈਂ ਕਿਸੇ ਪ੍ਰਾਜੈਕਟ ਨਾਲ ਸਿਰਜਣਾਤਮਕ ਤੇ ਜਨੂੰਨੀ ਤੌਰ ’ਤੇ ਜੁੜਨਾ ਚਾਹੁੰਦੀ ਹਾਂ।’ ਯਾਦ ਰਹੇ ਕਿ ਬਨੀਤਾ ਨੂੰ ਫ਼ਿਲਮ ‘ਅਕਤੂਬਰ’ ਵਿੱਚ ਹੋਟਲ ਟਰੇਨੀ ਸ਼ਿਊਲੀ ਦੇ ਨਿਭਾਏ ਕਿਰਦਾਰ ਲਈ ਕਾਫ਼ੀ ਸਲਾਹਿਆ ਗਿਆ ਸੀ।

9°C

New York

Showers

Humidity: 91%

Wind: 16.09 km/h

  • 14 Dec 2018 10°C 3°C
  • 15 Dec 2018 10°C 6°C