updated 7:18 AM GMT, Dec 14, 2018
Headlines:

ਸੋਨਾਲੀ ਬੇਂਦਰੇ ਮੁੰਬਈ ਮੁੜਨ ਲਈ ਉਤਸ਼ਾਹਿਤ

ਮੁੰਬਈ - ਨਿਊਯਾਰਕ ਵਿਚ ਲਗਪਗ ਪੰਜ ਮਹੀਨੇ ਕੈਂਸਰ ਦਾ ਇਲਾਜ ਕਰਵਾਉਣ ਮਗਰੋਂ ਅਦਾਕਾਰਾ ਸੋਨਾਲੀ ਬੇਂਦਰੇ ਬਹਿਲ ਮੁੰਬਈ ਮੁੜਨ ਲਈ ਉਤਸ਼ਾਹਿਤ ਹੈ। ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਵਿਚ ਸੋਨਾਲੀ ਬੇਂਦਰੇ ਨੂੰ ਕੈਂਸਰ ਹੋਣ ਬਾਰੇ ਪਤਾ ਲੱਗਾ ਸੀ ਅਤੇ ਉਸ ਦਾ ਨਿਊਯਾਰਕ ਵਿਚ ਇਲਾਜ ਚੱਲ ਰਿਹਾ ਸੀ। ਇੰਸਟਾਗ੍ਰਾਮ ਉੱਤੇ ਖਬਰ ਸਾਂਝੀ ਕਰਦਿਆਂ ਸੋਨਾਲੀ ਨੇ ਕਿਹਾ ਸੀ,‘ਉਨ੍ਹਾਂ ਦਾ ਕਹਿਣਾ ਹੈ ਕਿ ਦੂਰੀ ਦਿਲ ਨੂੰ ਝੂਠੀ ਤਸੱਲੀ ਦਿੰਦੀ ਹੈ। ਬੇਸ਼ੱਕ ਇਹ ਦੂਰੀ ਤੁਹਾਨੂੰ ਬਹੁਤ ਕੁਝ ਸਿਖਾਉਂਦੀ ਵੀ ਹੈ। ਨਿਊਯਾਰਕ ਸ਼ਹਿਰ ਵਿਚ ਆਪਣੇ ਘਰ ਤੋਂ ਦੂਰ ਰਹਿੰਦਿਆਂ ਮੈਂ ਇਹ ਗੱਲ ਮਹਿਸੂਸ ਕੀਤੀ ਹੈ ਕਿ ਮੈਂ ਕਈ ਕਹਾਣੀਆਂ ਦੇ ਨਾਲ ਤੁਰ ਰਹੀ ਸਾਂ। ਹਰ ਕੋਈ ਵੱਖਰੇ ਢੰਗ ਨਾਲ ਆਪਣੇ ਢੰਗ ਨਾਲ ਆਪਣਾ ਸਬਕ ਲਿਖਣ ਦਾ ਯਤਨ ਕਰ ਰਿਹਾ ਸੀ। ਹਰ ਕੋਈ ਇਸ ਬਿਮਾਰੀ ਨਾਲ ਲੜਨ ਦਾ ਯਤਨ ਕਰ ਰਿਹਾ ਸੀ ਪਰ ਹੌਸਲਾ ਨਹੀਂ ਸੀ ਛੱਡ ਰਿਹਾ। ਉਸ ਨੇ ਲਿਖਿਆ ਕਿ ਉਹ ਹੁਣ ਆਪਣੇ ਘਰ ਵਾਪਸ ਆ ਰਹੀ ਹੈ, ਜਿੱਥੇ ਉਸਦਾ ਦਿਲ ਵਸਦਾ ਹੈ। ਸੋਨਾਲੀ ਨੇ ਲਿਖਿਆ ਹੈ, ‘ਇਹ ਇਕ ਅਜਿਹਾ ਅਹਿਸਾਸ ਹੈ ਜਿਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਮੁੜ ਮਿਲਣ ਲਈ ਉਤਸ਼ਾਹਿਤ ਹਾਂ।

9°C

New York

Showers

Humidity: 91%

Wind: 16.09 km/h

  • 14 Dec 2018 10°C 3°C
  • 15 Dec 2018 10°C 6°C