updated 8:42 AM UTC, May 21, 2019
Headlines:

ਬ੍ਰਿਸਬਨ ਵਿਚ ਗਾਇਕ ਐਮੀ ਵਿਰਕ ਨੇ ਬੰਨ੍ਹਿਆ ਰੰਗ

ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬਨ ’ਚ ਸਕਿੱਲ ਇੰਸਟੀਚਿਊਟ, ਐੱਕਸਪਰ ਵੀਜ਼ਾ ਸਰਵਿਸ ਅਤੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੀ ਸੰਗੀਤਕ ਸ਼ਾਮ ਕਰਵਾਈ ਗਈ। ਇਸ ਮੌਕੇ ਗਾਇਕਾ ਮੰਨਤ ਨੂਰ, ਗੁਰਮੀਤ ਸਿੰਘ ਤੇ ਉਨ੍ਹਾਂ ਦੇ ਪੂਰੇ ਬੈਂਡ ਨੇ ਵੀ ਵਿਰਸੇ ਦੇ ਰੰਗ ਬਿਖ਼ੇਰੇ। ਸਮਾਰੋਹ ਦੇ ਪ੍ਰਬੰਧਕ ਜਰਮਨ ਰੰਧਾਵਾ, ਪਵਨ ਸ਼ਰਮਾ ਅਤੇ ਗਗਨ ਗਰੇਵਾਲ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਗਾਇਕ ਗੁਰਮੀਤ ਸਿੰਘ ਨੇ ਆਪਣੇ ਗੀਤਾਂ ਨਾਲ ਕੀਤੀ। ਇਸ ਮੌਕੇ ਮਲਵਈ ਬੋਲੀਆਂ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ। ਗਾਇਕਾ ਮੰਨਤ ਨੂਰ ਨੇ ਆਪਣੇ ਮਕਬੂਲ ਗੀਤ ‘ਲੌਂਗ-ਲਾਚੀ’ ਸਣੇ ਹੋਰ ਕਈ ਹਿੱਟ ਗੀਤ ਸੁਣਾ ਕੇ ਸਰੋਤਿਆਂ ਨੂੰ ਬੰਨ੍ਹ ਕੇ ਬਿਠਾ ਦਿੱਤਾ। ਇਸ ਤੋਂ ਬਾਅਦ ਐਮੀ ਵਿਰਕ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਨੂੰ ਖੂਬ ਨਚਾਇਆ। ਇਸ ਮੌਕੇ ਐਮੀ ਨੇ ਆਪਣੇ ਕਈ ਹਿੱਟ ਗੀਤ ਸੁਣਾਏ।

New York