updated 7:18 AM GMT, Dec 14, 2018
Headlines:

ਰਾਜਪਾਲ ਯਾਦਵ ਨੂੰ ਹੋਈ ਤਿੰਨ ਮਹੀਨੇ ਦੀ ਜੇਲ

ਮੁੰਬਈ - ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਨੂੰ ਦਿੱਲੀ ਹਾਈਕੋਰਟ ਨੇ ਤਿੰਨ ਮਹੀਨਿਆਂ ਲਈ ਜੇਲ ਦੀ ਸਜ਼ਾ ਸੁਣਾਈ ਹੈ। ਖਬਰਾਂ ਮੁਤਾਬਕ ਰਾਜਪਾਲ ਨੂੰ ਚੈਕ ਬਾਉਂਸ ਮਾਮਲੇ ਵਿਚ ਇਹ ਸਜ਼ਾ ਸੁਣਾਈ ਗਈ ਹੈ। ਦੱਸਣਯੋਗ ਹੈ ਕਿ 2010 ਵਿਚ ਰਾਜਪਾਲ ਯਾਦਵ ਨੇ 5 ਕਰੋੜ ਦਾ ਲੋਨ ਲਿਆ ਸੀ ਪਰ ਇਸ ਰਕਮ ਨੂੰ ਨਾ ਚੁਕਾਉਣ ਕਾਰਨ ਲੋਨ ਦੇਣ ਵਾਲੇ ਵਿਅਕਤੀ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ। ਕੋਰਟ ਵਿਚ ਇਸੇ ਸਾਲ ਸਮਝੌਤਾ ਹੋਇਆ ਕਿ ਰਾਜਪਾਲ ਯਾਦਵ 10 ਕਰੋੜ 40 ਲੱਖ ਦੀ ਰਕਮ ਵਾਪਸ ਦੇਣਗੇ ਪਰ ਜਦੋਂ ਇਹ ਰਕਮ ਰਾਜਪਾਲ ਨੇ ਨਹੀਂ ਚੁਕਾਈ ਤਾਂ ਹਾਈਕੋਰਟ ਵਲੋਂ ਉਨ੍ਹਾਂ ਨੂੰ ਜੇਲ ਦੀ ਸਜ਼ਾ ਸੁਣਾ ਦਿੱਤੀ ਗਈ।

8°C

New York

Rain

Humidity: 95%

Wind: 14.48 km/h

  • 14 Dec 2018 10°C 3°C
  • 15 Dec 2018 10°C 6°C