updated 6:02 AM GMT, Nov 20, 2018
Headlines:

ਅਮਿਤਾਭ ਨੇ ‘ਠੱਗਜ਼ ਆਫ਼ ਹਿੰਦੁਸਤਾਨ’ ਲਈ ਗਾਈ ਲੋਰੀ

ਮੁੰਬਈ - ਮੈਗਾਸਟਾਰ ਅਮਿਤਾਭ ਬੱਚਨ ਨੇ ਅਗਾਮੀ ਫ਼ਿਲਮ ‘ਠੱਗਜ਼ ਆਫ਼ ਹਿੰਦੁਸਤਾਨ’ ਵਿੱਚ ਲੋਰੀ ਦੀਆਂ ਕੁਝ ਲਾਈਨਾਂ ਗੁਣਗੁਣਾਈਆਂ ਹਨ। ਅਦਾਕਾਰ ਨੇ ਕਿਹਾ ਕਿ ਉਹ ਲੋਰੀ ਗਾਉਣ ਬਾਰੇ ਕਾਫ਼ੀ ਉਤਸ਼ਾਹਿਤ ਸੀ। ਅਮਿਤਾਭ ਨੇ ਕਿਹਾ ਕਿ ਇਹ ਗੀਤ ਫ਼ਿਲਮ ਵਿਚ ਉਨ੍ਹਾਂ ਦੇ ਕਿਰਦਾਰ ਖ਼ੁਦਾਬਖ਼ਸ਼ ਅਤੇ ਜ਼ਾਫਿਰਾ (ਫ਼ਾਤਿਮਾ ਸਨਾ ਸ਼ੇਖ਼) ਵਿਚਲੇ ਰਿਸ਼ਤੇ ਦੀ ਗਹਿਰਾਈ ਨੂੰ ਬਿਆਨ ਕਰਦਾ ਹੈ। ਅਦਾਕਾਰ ਨੇ ਇਕ ਬਿਆਨ ’ਚ ਕਿਹਾ, ਮੈਂ ਇਹ ਲੋਰੀ ਗਾਉਣ ਲਈ ਬਹੁਤ ਉਤਸ਼ਾਹਿਤ ਸੀ ਕਿਉਂਕਿ ਤੁਹਾਨੂੰ ਨਿੱਤ ਅਜਿਹੇ ਗੀਤ ਗਾਉਣ ਨੂੰ ਨਹੀਂ ਮਿਲਦੇ।’ ਉਂਜ ਇਹ ਲੋਰੀ ਅਮਿਤਾਭ ਭੱਟਾਚਾਰੀਆ ਨੇ ਲਿਖੀ ਹੈ, ਜਿਸ ਨੂੰ ਸੰਗੀਤਬੱਧ ਅਜੇ ਤੇ ਅਤੁਲ ਦੀ ਜੋੜੀ ਨੇ ਕੀਤਾ ਹੈ। ਫ਼ਿਲਮ ਨਾਲ ਜੁੜੇ ਇਸ ਸੂਤਰ ਨੇ ਦੱਸਿਆ ਕਿ ਫ਼ਿਲਮ ਦੇ ਡਾਇਰੈਕਟਰ ਵਿਜੈ ਕ੍ਰਿਸ਼ਨਾ ਅਚਾਰੀਆ ਪਿਤਾ-ਪੁੱਤਰੀ ਦੇ ਰਿਸ਼ਤੇ ਨੂੰ ਖੂਬਸੂਰਤ ਢੰਗ ਨਾਲ ਵਿਖਾਉਣਾ ਚਾਹੁੰਦੇ ਸਨ। ਸ਼ੁਰੂਆਤ ਵਿੱਚ ਇਸ ਲੋਰੀ ਨੂੰ ਛੋਟੀ ਰੱਖਣ ਦਾ ਵਿਚਾਰ ਸੀ, ਪਰ ਸ੍ਰੀ ਬੱਚਨ ਨੇ ਇਕ ਕਦਮ ਅਗਾਂਹ ਪੁੱਟਦਿਆਂ ਇਸ ਨੂੰ ਇਕ ਗੀਤ ’ਚ ਬਦਲ ਦਿੱਤਾ। ਫ਼ਿਲਮ 8 ਨਵੰਬਰ ਨੂੰ ਇਕੋ ਵੇਲੇ ਹਿੰਦੀ, ਤਾਮਿਲ ਤੇ ਤੇਲੁਗੂ ’ਚ ਰਿਲੀਜ਼ ਹੋਵੇਗੀ।

7°C

New York

Partly Cloudy

Humidity: 51%

Wind: 30.58 km/h

  • 20 Nov 2018 8°C 3°C
  • 21 Nov 2018 6°C -1°C