Logo
Print this page

‘ਇੰਪਰਫੈਕਟ’ ਰਾਹੀਂ ਵੈਬ ਦੁਨੀਆਂ ਵਿੱਚ ਆਵੇਗੀ ਸੁਸ਼ਮਿਤਾ

ਮੁੰਬਈ - ਮਸ਼ਹੂਰ ਜਾਸੂਸੀ ਸ਼ੋਅ ‘ਕਰਮਚੰਦ’ ’ਚ ਕੰਮ ਕਰਨ ਵਾਲੀ ਫਿਲਮ ਅਦਾਕਾਰਾ ਸੁਸ਼ਮਿਤਾ ਮੁਖਰਜੀ ਦਾ ਕਹਿਣਾ ਹੈ ਕਿ ਡਿਜੀਟਲ ਮੰਚ ਨੇ ਅਦਾਕਾਰਾਂ ਤੇ ਕਲਾਕਾਰਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਣ ਦੇ ਮੌਕੇ ਮੁਹੱਈਆ ਕੀਤੇ ਹਨ। ਸੁਸ਼ਮਿਤਾ ‘ਇੰਪਰਫੈਕਟ’ ਰਾਹੀਂ ਵੈਬ ਸੀਰੀਜ਼ ਦੀ ਦੁਨੀਆਂ ’ਚ ਕਦਮ ਰੱਖਣ ਜਾ ਰਹੀ ਹੈ। ਇਸ ਸੀਰੀਜ਼ ’ਚ ਉਹ ਇਸ਼ਾ ਸੰਘਵੀ ਨੂੰ ਜ਼ਿੰਦਗੀ ਦੇ ਸਬਕ ਸਿਖਾਉਣ ਵਾਲੀ ਮਹਿਲਾ ਸਿਮਰਜੀਤ ਸੱਭਰਵਾਲ ਉਰਫ਼ ਸਿੰਮੀ ਦੀ ਭੂਮਿਕਾ ਨਿਭਾਏਗੀ। ਸੁਸ਼ਮਿਤਾ ਨੇ ਕਿਹਾ, ‘ਡਿਜੀਟਲ ਮੰਚ ’ਤੇ ਇਹ ਮੇਰਾ ਪਹਿਲਾ ਸ਼ੋਅ ਹੈ। ਇਸ ਸ਼ੋਅ ਨੂੰ ਡਿਜੀਟਲ ਮੰਚ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਿਆ ਹੈ। ਮੈਂ ਅਜਿਹੀ ਕਿਸੇ ਸੀਰੀਜ਼ ਦਾ ਹਿੱਸਾ ਬਣਨਾ ਚਾਹੁੰਦੀ ਸੀ ਜਿਸ ਦੀ ਮੌਜੂਦਾ ਸਮੇਂ ’ਚ ਕੋਈ ਮਹੱਤਤਾ ਹੋਵੇ। ਡਿਜੀਟਲ ਮੰਚ ’ਤੇ ਅਦਾਕਾਰਾਂ ਨੂੰ ਆਪਣੀ ਮਰਜ਼ੀ ਦੀਆਂ ਭੂਮਿਕਾਵਾਂ ਨਿਭਾਉਣ ਦਾ ਵੀ ਮੌਕਾ ਮਿਲਦਾ ਹੈ।’ ਉਸ ਨੇ ਦੱਸਿਆ, ‘ਇਸ ਸ਼ੋਅ ’ਚ ਮੈਂ ਸਿੰਮੀ ਨਾਂ ਦੀ ਔਰਤ ਦਾ ਕਿਰਦਾਰ ਨਿਭਾਅ ਰਹੀ ਹਾਂ ਜੋ ਇਸ਼ਾ ਨੂੰ ਵਿਲੱਖਣ ਢੰਗ ਨਾਲ ਸਿੱਖਿਆ ਦਿੰਦੀ ਹੈ।
designed by TEJ INFO