updated 12:10 PM UTC, Apr 22, 2019
Headlines:

ਮਨੋਰੰਜਨ ਬਿਨਾਂ ਭਾਰਤ ’ਚ ਫਿਲਮਾਂ ਨਹੀਂ ਚਲਦੀਆਂ: ਮਖੀਜਾ

ਫਿਲਮਸਾਜ਼ ਦੇਵਾਸ਼ੀਸ਼ ਮਖੀਜਾ ਦਾ ਕਹਿਣਾ ਹੈ ਕਿ ਜੇਕਰ ਤੁਹਾਡੀ ਫਿਲਮ ਮਨੋਰੰਜਨ ਭਰਪੂਰ ਨਹੀਂ ਹੈ ਤਾਂ ਭਾਰਤੀ ਫਿਲਮ ਇੰਡਸਟਰੀ ’ਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ। ਦੇਵਾਸ਼ੀਸ਼ ਮਖੀਜਾ ਨੇ ਆਪਣੇ ਫਿਲਮੀ ਜੀਵਨ ਦੀ ਸ਼ੁਰੂਆਤ ਰਿਸਰਚ ਐਸੋਸੀਏਸਟ ਵਜੋਂ ਕੀਤੀ ਤੇ ਬਾਅਦ ’ਚ ‘ਬਲੈਕ ਫਰਾਈਡੇਅ’ ’ਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ। ਇਸ ਮਗਰੋਂ ਉਸ ਨੇ ‘ਊੰਗਾ’ ਤੇ ‘ਅੱਜੀ’ ਜਿਹੀਆਂ ਫਿਲਮਾਂ ਬਣਾਈਆਂ। ਆਪਣੀ ਨਵੀਂ ਫਿਲਮ ‘ਭੌਂਸਲੇ’ ਲਈ ਪ੍ਰੋਡਿਊਸਰ ਤੇ ਡਿਸਟ੍ਰੀਬਿਊਟਰ ਲੱਭਣ ਲਈ ਮਖੀਜਾ ਨੂੰ ਚਾਰ ਸਾਲ ਸੰਘਰਸ਼ ਕਰਨਾ ਪਿਆ। ਮਖੀਜਾ ਨੇ ਕਿਹਾ, ‘ਭੌਂਸਲੇ ਫਿਲਮ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਕੋਈ ਵੀ ਪੈਸਿਆਂ ਦਾ ਜੋਖਮ ਨਹੀਂ ਉਠਾਉਣਾ ਚਾਹੁੰਦਾ। ਭਾਰਤ ਵਿੱਚ ਲੋਕ ਮਨੋਰੰਜਨ ਦੀ ਮੰਗ ਕਰਦੇ ਹਨ। ਜੇਕਰ ਫਿਲਮ ਤੁਹਾਡਾ ਮਨੋਰੰਜਨ ਨਹੀਂ ਕਰ ਸਕਦੀ ਤੇ ਮੁਨਾਫੇ ਦੀ ਗਾਰੰਟੀ ਨਹੀਂ ਦਿੰਦੀ ਤਾਂ ਕੋਈ ਵੀ ਪ੍ਰੋਡਿਊਸਰ ਆਪਣਾ ਪੈਸਾ ਲਗਾਉਣ ਨੂੰ ਤਿਆਰ ਨਹੀਂ ਹੁੰਦਾ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C