updated 6:02 AM GMT, Nov 20, 2018
Headlines:

ਕਿਸੇ ਵੇਲੇ ਖੁਦਕੁਸ਼ੀ ਕਰਨ ਬਾਰੇ ਸੋਚਦਾ ਸੀ: ਰਹਿਮਾਨ

ਮੁੰਬਈ - ਮਸ਼ਹੂਰ ਸੰਗੀਤਕਾਰ ਏ.ਆਰ. ਰਹਿਮਾਨ ਨੇ ਕਿਹਾ ਕਿ ਜ਼ਿੰਦਗੀ ’ਚ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਹ ਆਪਣੇ ਆਪ ਨੂੰ ਨਾਕਾਮ ਮਹਿਸੂਸ ਕਰਦਾ ਸੀ ਤੇ ਹਰ ਰੋਜ਼ ਆਪਣੀ ਜ਼ਿੰਦਗੀ ਖਤਮ ਕਰਨ ਬਾਰੇ ਸੋਚਦਾ ਰਹਿੰਦਾ ਸੀ। ਆਸਕਰ ਐਵਾਰਡ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਨੇ ਕਿਹਾ ਕਿ ਉਸ ਦੇ ਜੀਵਨ ਦੀ ਸੁਸਤ ਸ਼ੁਰੂਆਤ ਨੇ ਉਸ ਨੂੰ ਮਜ਼ਬੂਤ ਬਣਨ ’ਚ ਬਹੁਤ ਮਦਦ ਕੀਤੀ। ਰਹਿਮਾਨ ਨੇ ਦੱਸਿਆ, ‘25 ਸਾਲ ਦੀ ਉਮਰ ਤੱਕ ਮੈਂ ਖੁਦਕੁਸ਼ੀ ਕਰਨ ਬਾਰੇ ਸੋਚਦਾ ਹੁੰਦਾ ਸੀ। ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਅਜਿਹਾ ਲੱਗਦਾ ਹੈ ਕਿ ਉਹ ਕਾਮਯਾਬ ਨਹੀਂ ਹਨ। ਮੇਰੀ ਜ਼ਿੰਦਗੀ ’ਚ ਮੇਰੇ ਪਿਤਾ ਦੇ ਦੇਹਾਂਤ ਨਾਲ ਬਹੁਤ ਘਾਟਾ ਪਿਆ। ਜ਼ਿੰਦਗੀ ’ਚ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਪਰ ਇਸੇ ਰਸਤੇ ਨੇ ਮੈਨੂੰ ਨਿਡਰ ਵੀ ਬਣਾਇਆ।’

8°C

New York

Partly Cloudy

Humidity: 58%

Wind: 37.01 km/h

  • 20 Nov 2018 8°C 3°C
  • 21 Nov 2018 6°C -1°C