updated 6:21 AM UTC, Jul 19, 2019
Headlines:
Asli Punjabi

Asli Punjabi

ਅਮਰੀਕਾ-ਮੈਕਸੀਕੋ ਸਰਹੱਦ ਤੇ ਤਾਇਨਾਤ ਹੋਵੇਗੀ ਵਧੇਰੇ ਫੌਜ

ਵਾਸ਼ਿੰਗਟਨ - ਅਮਰੀਕਾ ਦੇ ਕਾਰਜਵਾਹਕ ਰੱਖਿਆ ਸਕੱਤਰ ਰਿਚਰਡ ਸਪੈਂਸਰ ਨੇ ਅਮਰੀਕਾ-ਮੈਕਸੀਕੋ ਸਰਹੱਦ ਤੇ ਵਧੇਰੇ ਫੌਜ ਤਾਇਨਾਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ| ਰੱਖਿਆ ਵਿਭਾਗ ਨੇ ਕਿਹਾ, ”ਕਾਰਜਵਾਹਕ ਰੱਖਿਆ ਸਕੱਤਰ ਰਿਚਰਡ ਸਪੈਂਸਰ ਨੇ ਗ੍ਰਹਿ ਮੰਤਰਾਲੇ ਦੇ 1000 ਤੋਂ ਵਧੇਰੇ ਫੌਜੀਆਂ ਦੀ ਤਾਇਨਾਤੀ ਦੇ ਪ੍ਰਸਤਾਵ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ|”ਫੌਜ ਦੇ 750 ਜਵਾਨ ਟੈਕਸਾਸ ਸਰਹੱਦ ਨਾਲ ਲੱਗਦੇ ਡੋਨਾ ਅਤੇ ਟੋਰਨਿਲੋ ਸ਼ਹਿਰ ਵਿੱਚ ਸਰਹੱਦ ਸੁਰੱਖਿਆ ਦੇ ਨਾਲ-ਨਾਲ ਪ੍ਰਸ਼ਾਸਨਿਕ ਪੱਧਰ ਦਾ ਕੰਮ ਵੀ ਦੇਖਦੇ ਹਨ ਜਦਕਿ ਹੋਰ 250 ਜਵਾਨ ਸੁਰੱਖਿਆ ਅਤੇ ਕਮਰਸ਼ੀਅਲ ਆਵਾਜਾਈ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਟੈਕਸਾਸ ਵਿੱਚ ਹਵਾਈ ਅੱਡਿਆਂ ਅਤੇ ਬੰਦਰਗਾਹਾਂ ਦੀ ਸੁਰੱਖਿਆ ਕਰਦੇ ਹਨ| ਮੱਧ ਅਤੇ ਦੱਖਣੀ ਅਮਰੀਕਾ ਦੇ 10 ਲੱਖ ਤੋਂ ਵਧੇਰੇ ਪ੍ਰਵਾਸੀਆਂ ਨੇ ਇਸ ਸਾਲ ਅਮਰੀਕੀ ਸਰਹੱਦ ਨੂੰ ਗੈਰ-ਕਾਨੂੰਨੀ ਰੂਪ ਨਾਲ ਪਾਰ ਕੀਤਾ ਹੈ|

ਹੈਦਰਾਬਾਦ ਕ੍ਰਿਕਟ ਸੰਘ ਦੇ ਮੁਖੀ ਦੀ ਚੋਣ ਲੜੇਗਾ ਅਜ਼ਹਰੂਦੀਨ

ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਵੀਰਵਾਰ ਨੂੰ ਕਿਹਾ ਕਿ ਜਦੋਂ ਵੀ ਚੋਣ ਹੋਈ, ਉਦੋਂ ਉਹ  ਹੈਦਰਾਬਾਦ ਕ੍ਰਿਕਟ ਸੰਘ (ਐੱਚ. ਸੀ. ਏ.) ਵਿਚ ਮੁਖੀ ਅਹੁਦੇ ਦੀ ਚੋਣ ਲੜੇਗਾ। ਉਸ ਨੇ ਕਿਹਾ, ''ਹਾਂ, ਮੈਂ ਐੈੱਚ. ਸੀ. ਏ. ਮੁਖੀ ਅਹੁਦੇ ਦੀ ਚੋਣ ਲੜਾਂਗਾ।'' ਐੱਚ. ਸੀ. ਏ. ਦੀ ਸਾਲਾਨਾ ਆਮ ਮੀਟਿੰਗ (ਏ. ਜੀ. ਐੱਮ.) 21 ਜੁਲਾਈ ਨੂੰ ਹੋਵੇਗੀ, ਜਿਸ ਵਿਚ ਇਸਦੀਆਂ ਚੋਣਾਂ ਦੇ ਬਾਰੇ ਵਿਚ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ।

  • Published in Sport

ਪੁਲਾੜ ਵਰਗੇ ਵਿਸ਼ਿਆਂ ’ਤੇ ਹੋਰ ਫਿਲਮਾਂ ਵੀ ਬਣਨ: ਤਾਪਸੀ ਪੰਨੂ

ਤਾਪਸੀ ਪੰਨੂ ਫਿਲਮ ‘ਮਿਸ਼ਨ ਮੰਗਲ’ ਵਿਚ ਨਜ਼ਰ ਆਵੇਗੀ, ਜੋ ਕਿ ਪੁਲਾੜ ’ਤੇ ਬਣਨ ਵਾਲੀ ਭਾਰਤ ਦੀ ਪਹਿਲੀ ਫਿਲਮ ਹੈ। ਅਦਾਕਾਰਾ ਤਾਪਸੀ ਨੇ ਇੱਛਾ ਜਤਾਈ ਕਿ ਪੁਲਾੜ ਵਿਸ਼ਿਆਂ ’ਤੇ ਜੋ ਵੀ ਹੋਰ ਖੋਜਾਂ ਕੀਤੀਆਂ ਗਈਆਂ ਹਨ, ਉਨ੍ਹਾਂ ’ਤੇ ਵੀ ਫਿਲਮਾਂ ਬਣਨੀਆਂ ਚਾਹੀਦੀਆਂ ਹਨ। ਤਾਪਸੀ ਨੇ ਦੱਸਿਆ ਕਿ ਇਹ ਫਿਲਮ ਮੋਟੇ ਤੌਰ ’ਤੇ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ/ਆਈਐੱਸਆਰਓ) ਦੇ ਵਿਗਿਆਨੀਆਂ ਦੇ ਜੀਵਨ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀ ਹੈ, ਜਿਨ੍ਹਾਂ ਨੇ ‘ਮੰਗਲ ਮਿਸ਼ਨ ’ ’ਚ ਆਪਣਾ ਅਹਿਮ ਯੋਗਦਾਨ ਪਾਇਆ। ਇਹ ਪੁਲਾੜ ਬਾਰੇ ਇਕ ਖੋਜ ਭਰਪੂਰ ਫਿਲਮ ਹੈ, ਜਿਸ ਨੂੰ ਲੋਕਾਂ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ। ਅਜਿਹੀਆਂ ਹੋਰ ਵੀ ਦਿਲਚਸਪ ਕਹਾਣੀਆਂ ਬਣਨੀਆਂ ਚਾਹੀਦੀਆਂ ਹਨ। ਤਾਪਸੀ ਦਾ ਕਹਿਣਾ ਹੈ ਕਿ ਇਸ ਫਿਲਮ ’ਚ ਕੰਮ ਕਰ ਕੇ ਵਧੀਆ ਮਹਿਸੂਸ ਹੋ ਰਿਹਾ ਹੈ ਕਿਉਂਕਿ ਬੌਲੀਵੁੱਡ ਹੁਣ ਪੁਲਾੜ ’ਤੇ ਫਿਲਮਾਂ ਬਣਾਉਣ ਲਈ ਤਿਆਰ ਹੈ।

ਸਿੰਧੂ ਇੰਡੋਨੇਸ਼ੀਆ ਓਪਨ ਦੇ ਕੁਆਰਟਰ ਫਾਈਨਲ ’ਚ

ਭਾਰਤੀ ਦੀ ਉੱਘੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਡੈਨਮਾਰਕ ਦੀ ਮੀਆ ਬਿਲਿਚਫੇਲਟ ਖਿਲਾਫ਼ ਤਿੰਨ ਗੇਮ ਤਕ ਚੱਲੇ ਸੰਘਰਸ਼ਪੂਰਨ ਮੈਚ ਵਿੱਚ ਜਿੱਤ ਦਰਜ ਕਰ ਕੇ ਵੀਰਵਾਰ ਨੂੰ ਇਥੇ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਦਾਖਲ ਹੋ ਗਈ। ਪੰਜਵਾਂ ਦਰਜਾ ਪ੍ਰਾਪਤ ਸਿੰਧੂ ਨੇ ਦੂਜੇ ਗੇੜ ਵਿੱਚ ਇਕ ਘੰਟਾ ਦੋ ਮਿੰਟ ਚੱਲੇ ਮੈਚ ਵਿੱਚ ਬਿਲਿਚਫੇਲਟ ਨੂੰ 21-14, 17-21, 21-11 ਨਾਲ ਹਰਾਇਆ। ਸਿੰਧੂ ਦੀ ਵਿਸ਼ਵ ਵਿੱਚ 13ਵੇਂ ਨੰਬਰ ਦੀ ਬਿਲਿਚਫੇਲਟ ਖ਼ਿਲਾਫ਼ ਇਹ ਇਸ ਵਰ੍ਹੇ ਦੀ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਉਸ ਨੇ ਡੈਨਮਾਰਕ ਦੀ ਇਸ ਖਿਡਾਡਨ ਨੂੰ ਇੰਡੀਅਨ ਓਪਨ ਅਤੇ ਸਿੰਗਾਪੁਰ ਓਪਨ ਵਿੱਚ ਹਰਾਇਆ ਸੀ। ਸਿੰਧੂ ਦਾ ਅਗਲਾ ਮੁਕਾਬਲਾ ਮਲੇਸ਼ੀਆ ਦੀ ਸੋਨੀਆ ਚੇਹ ਅਤੇ ਜਾਪਾਨ ਦੀ ਨਾਓਮੀ ਓਕੂਹਾਰਾ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਸਿੰਧੂ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਬਿਲਿਚਫੇਲਟ ਨੇ 6-3 ਦੀ ਲੀਡ ਬਣਾ ਲਈ। ਇਸ ਤੋਂ ਬਾਅਦ ਭਾਰਤੀ ਖਿਡਾਰਨ ਨੇ ਵਾਪਸੀ ਕੀਤੀ ਅਤੇ ਸਕੋਰ ਬਰਾਬਰ ਕੀਤਾ। ਸਿੰਧੂ ਨੇ ਲਗਾਤਾਰ ਬਿਹਤਰ ਖੇਡਾ ਦਿਖਾ ਕੇ ਪਹਿਲਾ ਗੇਮ ਆਪਣੇ ਨਾਮ ਕੀਤਾ। ਦੂਜੀ ਗੇਮ ਵਿੱਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਬਿਲਿਚਫੇਲਟ ਨੇ ਦਮਦਾਰ ਵਾਪਸੀ ਕੀਤੀ। ਉਸ ਨੇ ਪਹਿਲਾਂ 9-5 ਅਤੇ ਮਗਰੋਂ 10-7 ਨਾਲ ਲੀਡ ਹਾਸਲ ਕੀਤੀ। ਸਿੰਧੂ ਨੇ ਇਸ ਤੋਂ ਬਾਅਦ ਲਗਾਤਾਰ ਤਿੰਨ ਅੰਕ ਬਣਾ ਕੇ ਸਕੋਰ 10-10 ਨਾਲ ਬਰਾਬਰ ਕਰ ਦਿੱਤਾ। ਡੈਨਮਾਰਕ ਦੀ ਖਿਡਾਰਨ ਨੇ ਸਿੰਧੂ ਦੀਆਂ ਗਲਤੀਆਂ ਦਾ ਲਾਹਾ ਲੈਂਦਿਆਂ ਵਾਪਸੀ ਕੀਤੀ ਅਤੇ ਦੂਜੀ ਗੇਮ ਆਪਣੇ ਨਾ ਕਰ ਲਈ।

  • Published in Sport
Subscribe to this RSS feed

New York