updated 6:49 AM UTC, Oct 19, 2019
Headlines:

ਪਾਕਿ ਚ 2030 ਤੱਕ ਚਾਰ ਚੋਂ 1 ਬੱਚਾ ਹੋਵੇਗਾ ਅਨਪੜ੍ਹ ਯੂਨੇਸਕੋ

ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਨੀਆ ਦੇ ਲਗਾਤਾਰ ਵਿਕਾਸ ਉਦੇਸ਼ ਦੀ ਤੈਅ ਸਮੇਂ ਸੀਮਾ ਤੱਕ ਪਾਕਿਸਤਾਨ ਵਿਚ 4 ਵਿਚੋਂ ਇਕ ਬੱਚਾ ਮੁੱਢਲੀ ਸਿੱਖਿਆ ਪੂਰੀ ਨਹੀਂ ਕਰ ਪਾਵੇਗਾ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸੰਯੁਕਤ ਰਾਸ਼ਟਰ ਸਿੱਖਿਆ, ਵਿਗਿਆਨ ਅਤੇ ਸੱਭਿਆਚਾਰਕ ਸੰਗਠਨ  ਦੀ ਰਿਪੋਰਟ ਮੁਤਾਬਕ ਪਾਕਿਸਤਾਨ ਸਾਰਿਆਂ ਲਈ ਸਿੱਖਿਆ ਦਾ 12 ਸਾਲ ਦਾ ਟੀਚਾ ਅੱਧਾ ਹੀ ਪੂਰਾ ਕਰ ਪਾਵੇਗਾ ਅਤੇ ਮੌਜੂਦਾ ਦਰ ਮੁਤਾਬਕ 50 ਫੀਸਦੀ ਨੌਜਵਾਨ ਹੁਣ ਵੀ ਉੱਚ ਸੈਕਡੰਰੀ ਸਿੱਖਿਆ ਪੂਰੀ ਨਹੀਂ ਕਰ ਪਾ ਰਹੇ ਹਨ। ਯੂਨੇਸਕੋ ਅੰਕੜਾ ਸੰਸਥਾ ਦੇ ਨਿਦੇਸ਼ਕ ਸਿਲੀਵੀਆ ਮੋਂਟੋਇਆ ਨੇ ਕਿਹਾ,''ਦੇਸ਼ਾਂ ਨੂੰ ਆਪਣੀ ਵਚਨਬੱਧਤਾ ਪੂਰੀ ਕਰਨ ਦੀ ਲੋੜ ਹੈ। ਟੀਚਾ ਤੈਅ ਕਰਨ ਦਾ ਫਾਇਦਾ ਕੀ ਹੈ ਜੇਕਰ ਅਸੀਂ ਉਨ੍ਹਾਂ ਨੂੰ ਪੂਰਾ ਨਹੀਂ ਕਰ ਸਕਦੇ? ਸਮੇਂ ਸੀਮਾ ਦੇ ਕਰੀਬ ਪਹੁੰਚਣ ਤੋਂ ਪਹਿਲਾਂ ਬਿਹਤਰ ਵਿੱਤ ਅਤੇ ਤਾਲਮੇਲ ਇਸ ਦੂਰੀ ਨੂੰ ਪੂਰੀ ਕਰਨ ਲਈ ਜ਼ਰੂਰੀ ਹਨ।'' ਅਖਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2030 ਵਿਚ ਜਦੋਂ ਸਾਰੇ ਬੱਚਿਆਂ ਨੂੰ ਸਕੂਲ ਵਿਚ ਹੋਣਾ ਚਾਹੀਦਾ ਹੈ ਤਾਂ 6 ਤੋਂ 17 ਸਾਲ ਦੀ ਉਮਰ ਦੇ 6 ਬੱਚਿਆਂ ਵਿਚੋਂ 1 ਸਿੱਖਿਆ ਦੀ ਪਹੁੰਚ ਤੋਂ ਬਾਹਰ ਹੋਵੇਗਾ।

New York