updated 6:36 AM UTC, Oct 19, 2019
Headlines:

ਡਾ. ਹਰਸ਼ਿੰਦਰ ਕੌਰ ਵੱਲੋਂ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਸਮਾਜ ਨੂੰ ਹਲੂਣਾ ਦੇਣ ਦਾ ਸੱਦਾ

ਜੇਨੇਵਾ (ਸਵਿਟਜ਼ਰਲੈਂਡ) ਭਾਰਤ ਦੀ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਜੱਦੋ-ਜਹਿਦ ਕਰਦੀ ਉੱਘੀ ਹਸਤੀ ਡਾ. ਹਰਸ਼ਿੰਦਰ ਕੌਰ ਨੇ ਵਰਲਡ ਕੌਂਸਲ ਆਫ਼ ਚਰਚਿਜ਼ ਵਿਖੇ ਲਿੰਗਕ ਨਿਆਂ ਦੇ ਮੁੱਦੇ ਉੱਤੇ ਆਪਣੇ ਵਿਚਾਰ ਧੜੱਲੇ ਨਾਲ ਪੇਸ਼ ਕੀਤੇ। ਵਰਲਡ ਕੌਂਸਲ ਆਫ਼ ਚਰਿਚਜ਼ ਦੀ ਮਨੁੱਖੀ ਹੱਕਾਂ ਬਾਰੇ ਅਧਿਕਾਰੀ ਜੈਨੀਫਰ ਫਿਲਪੋਟ ਨਿਸੇਨ ਨੇ ਡਾ. ਹਰਸ਼ਿੰਦਰ ਕੌਰ ਦੀ ਜਾਣ ਪਛਾਣ ਕਰਾਉਂਦਿਆਂ ਦੱਸਿਆ ਕਿ ਡਾ. ਹਰਸ਼ਿੰਦਰ ਕੌਰ ਬੀਤੇ 26 ਵਰਿਆਂ ਤੋਂ ਕੌਮਾਂਤਰੀ ਪੱਧਰ ਉੱਤੇ ਭਰੂਣ ਹੱÎਤਿਆ ਖਿਲਾਫ਼ ਆਵਾਜ਼ ਬੁਲੰਦ ਕਰਦੇ ਆ ਰਹੇ ਹਨ ਅਤੇ 2 ਵਾਰ ਸੰਯੁਕਤ ਰਾਸ਼ਟਰ ਵਿਖੇ ਭਾਰਤ ਦੀ ਪ੍ਰਤੀਨਿੱਧਤਾ ਵੀ ਕਰ ਚੁੱਕੇ ਹਨ। ਡਾ. ਹਰਸ਼ਿੰਦਰ ਕੌਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਔਰਤਾਂ ਉੱਤੇ ਹੋ ਰਹੇ ਅੱਤਿਆਚਾਰ ਵੇਖ ਕੇ ਇੰਝ ਲੱਗਦਾ ਹੈ ਕਿ ਜਿਵੇਂ ਕਿਸੇ ਵੀ ਧਰਮ ਵਿੱਚ ਉਨਾਂ ਦੇ ਹੱਕ ਸੁਰੱਖਿਅਤ ਨਹੀਂ ਹਨ। ਉਨਾਂ ਅੱਗੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਉੱਤੇ ਹੋ ਰਹੇ ਜ਼ੁਲਮਾਂ ਅਤੇ ਵਿਤਕਰੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਅਤੇ ਜਿਸ ਨਾਲ ਔਰਤਾਂ ਉੱਤੇ ਹੋ ਰਹੇ ਅੱਤਿਆਚਾਰਾਂ ਵਿੱਚ ਕਮੀ ਆਈ। ਉਨਾਂ ਅੱਗੇ ਕਿਹਾ ਕਿ  ਔਰਤਾਂ ਉੱਤੇ ਹੋ ਰਹੇ ਜ਼ੁਰਮਾਂ ਨੂੰ ਰੋਕਣ ਹਿੱਤ ਸਮਾਜ ਵਿੱਚ ਜਾਗ੍ਰਿਤੀ ਲਿਆ ਕੇ ਇਸਨੂੰ ਹਲੂਣਾ ਦੇਣ ਦੀ ਲੋੜ ਹੈ ਅਤੇ ਸਕੂਲ ਤੇ ਸਮਾਜ ਦੇ ਵੱਖ ਵੱਖ ਪੱਧਰਾਂ ਉੱਤੇ ਐਕਸ-ਵਾਈ ਕ੍ਰੋਮੋਸੋਮ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਮਾਦਾ ਭਰੂਣ ਹੱਤਿਆ ਦੇ ਸਾਰੇ ਮਾਮਲਿਆਂ ਵਿੱਚ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਇਸ ਮੌਕੇ ਵਰਲਡ ਕੌਂਸਲ ਆਫ਼ ਚਰਚਿਜ਼ ਦੇ ਜਨਰਲ ਸਕੱਤਰ ਡਾ. ਓਲਾਵ ਫਾਇਕਸੇ ਵੇਤ ਨੇ ਡਾ. ਹਰਸ਼ਿੰਦਰ ਕੌਰ ਦਾ ਧੰਨਵਾਦ ਕੀਤਾ ਅਤੇ ਉਨਾਂ ਨੂੰ 8 ਮਾਰਚ, 2020 ਨੂੰ ਸੰਯੁਕਤ ਰਾਸ਼ਟਰ ਵਿਖੇ ਕੌਮਾਂਤਰੀ  ਪੱਧਰ ਉੱਤੇ ਮਾਦਾ ਭਰੂਣ ਹੱÎਤਿਆ ਦੇ ਮੁੱਦੇ ਉੱਤੇ ਆਪਣੇ ਵਿਚਾਰ ਰੱਖਣ ਦਾ ਸੱਦਾ ਵੀ ਦਿੱਤਾ।

New York