updated 4:33 AM UTC, Oct 14, 2019
Headlines:

ਅਸਾਂਜ ਦੀ ਸਪੁਰਦਗੀ ਲਈ ਫਰਵਰੀ-2020 ਦਾ ਸਮਾਂ ਮਿੱਥਿਆ

ਲੰਡਨ - ਵਿਕੀਲੀਕਸ ਦੇ ਸਹਿ-ਸੰਸਥਾਪਕ ਜੂਲੀਅਨ ਅਸਾਂਜ ਦੀ ਸਪੁਰਦਗੀ ਲਈ ਯੂਕੇ ਦੀ ਅਦਾਲਤ ਨੇ ਫਰਵਰੀ 2020 ਦੀ ਸਮਾਂ-ਸੀਮਾ ਤੈਅ ਕੀਤੀ ਹੈ। ਸੁਣਵਾਈ ਦੌਰਾਨ ਅਸਾਂਜ ਨੇ ਕਿਹਾ ਕਿ ਵਿਕੀਲੀਕਸ ਬਸ ਇਕ ਪ੍ਰਕਾਸ਼ਕ ਹੈ। ਉਹ ਵੀਡੀਓ ਲਿੰਕ ਰਾਹੀਂ ਲੰਡਨ ਦੀ ਅਦਾਲਤ ਵਿਚ ਪੇਸ਼ ਹੋਇਆ। ਅਸਾਂਜ ਉਸ ਦੀ ਅਮਰੀਕਾ ਨੂੰ ਸਪੁਰਦਗੀ ਖ਼ਿਲਾਫ਼ ਕਾਨੂੰਨੀ ਲੜਾਈ ਲੜ ਰਿਹਾ ਹੈ। ਉਹ ਇਸ ਵੇਲੇ ਬੇਲਮਾਰਸ਼ ਜੇਲ੍ਹ ਵਿਚ ਹੈ ਤੇ ਲੰਡਨ ਵਿਚ ਹੀ 50 ਹਫ਼ਤਿਆਂ ਦੀ ਸਜ਼ਾ ਭੁਗਤੇਗਾ। ਜੂਲੀਅਨ ਦੀ ਸਿਹਤ ਠੀਕ ਨਹੀਂ ਤੇ ਉਹ ਨਿੱਜੀ ਤੌਰ ’ਤੇ ਪੇਸ਼ ਨਾ ਹੋ ਕੇ ਵੈਸਟਮਿੰਸਟਰ ਅਦਾਲਤ ਵਿਚ ਵੀਡੀਓ ਲਿੰਕ ਰਾਹੀਂ ਪੇਸ਼ ਹੋਇਆ।

New York