updated 12:10 PM UTC, Apr 22, 2019
Headlines:

ਕੈਨੇਡਾ ਸਰਕਾਰ ਨੇ ਰਿਪੋਰਟ ’ਚੋਂ ਸਿੱਖ ਅਤਿਵਾਦ ਬਾਰੇ ਹਵਾਲਾ ਹਟਾਇਆ

ਟੋਰਾਂਟੋ - ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਸਾਲ 2018 ਦੀ ਸਾਲਾਨਾ ਰਿਪੋਰਟ ਵਿੱਚੋਂ ਸਿੱਖ ਅਤਿਵਾਦ ਸਬੰਧੀ ਹਵਾਲਾ ਹਟਾ ਦਿੱਤਾ ਹੈ। ਪਹਿਲਾਂ ਇਸ ਰਿਪੋਰਟ ਵਿੱਚ ਸਿੱਖ ਅਤਿਵਾਦ ਉਨ੍ਹਾਂ ਸਿਖ਼ਰਲੇ ਪੰਜ ਖਤਰਿਆਂ ਵਿੱਚ ਸ਼ਾਮਲ ਸੀ ਜਿਨ੍ਹਾਂ ਤੋਂ ਕੈਨੇਡਾ ਨੂੰ ਸਭ ਤੋਂ ਵੱਧ ਖਤਰਾ ਹੈ। ਕੈਨੇਡਾ ਨੂੰ ਅਤਿਵਾਦ ਤੋਂ ਖਤਰੇ ਸਬੰਧੀ 2018 ਦੀ ਪਬਲਿਕ ਰਿਪੋਰਟ ਦਾ ਸੋਧਿਆ ਹੋਇਆ ਸਰੂਪ ਜੋ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਹੈ, ਦੇ ਹਵਾਲੇ ਨਾਲ ਟੋਰਾਂਟੋ ਅਧਾਰਤ ਸੀਬੀਸੀ ਨਿਊਜ਼ ਨੇ ਇਹ ਖ਼ਬਰ ਕੈਨੇਡੀਅਨ ਪ੍ਰੈੱਸ ਨਿਊਜ਼ ਏਜੰਸੀ ਦੇ ਹਵਾਲੇ ਨਾਲ ਦਿੱਤੀ ਹੈ। ਇਸ ਖ਼ਬਰ ਅਨੁਸਾਰ ਰਿਪੋਰਟ ਵਿੱਚੋਂ ਭਾਰਤ ਵਿੱਚ ਹਿੰਸਕ ਢੰਗਾਂ ਨਾਲ ਆਜ਼ਾਦ ਦੇਸ਼ ਸਥਾਪਿਤ ਕਰਨ ਸਬੰਧੀ ਵੇਰਵਿਆਂ ਵਿੱਚੋਂ ਧਰਮ ਸਬੰਧੀ ਵੇਰਵੇ ਕੱਢ ਕੇ ਇਸ ਦੀ ਭਾਸ਼ਾ ਬਦਲ ਦਿੱਤੀ ਗਈ ਹੈ। ਇਸ ਵਿੱਚ ਦਰਜ ਵੇਰਵਿਆਂ ਅਨੁਸਾਰ, ਅਤਿਵਾਦੀ ਜੋ ਹਿੰਸਕ ਢੰਗ ਤਰੀਕਿਆਂ ਨਾਲ ਭਾਰਤ ਵਿਚ ਵੱਖਰਾ ਦੇਸ਼ ਸਥਾਪਿਤ ਕਰਨਾ ਚਾਹੁੰਦੇ ਹਨ, ਦਰਜ ਕਰ ਦਿੱਤਾ ਹੈ। ਅਤਿਵਾਦ ਸਬੰਧੀ ਸਾਲ 2018 ਦੀ ਰਿਪੋਰਟ ਜੋ ਪਹਿਲੀ ਵਾਰ ਦਸੰਬਰ 2018 ਵਿੱਚ ਰਿਲੀਜ਼ ਕੀਤੀ ਸੀ, ਵਿੱਚ ਕੈਨੇਡਾ ਨੂੰ ਸਭ ਤੋਂ ਵੱਧ ਪੰਜ ਖਤਰਿਆਂ ਵਿੱਚ ਸਿੱਖ ਅਤਿਵਾਦ ਦਾ ਜ਼ਿਕਰ ਆਉਣ ਕਾਰਨ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਪੈਦਾ ਹੋ ਗਈ ਸੀ। ਸੀਬੀਸੀ ਨਿਊਜ਼ ਦੀ ਰਿਪੋਰਟ ਅਨੁਸਾਰ ਪਬਲਿਕ ਸੁਰੱਖਿਆ ਮੰਤਰੀ ਰਾਲਫ ਗੁੱਡਾਲੇ ਨੇ ਦਾਅਵਾ ਕੀਤਾ ਸੀ ਕਿ ਉਹ ਘੱਟ ਤੋਂ ਘੱਟ ਇਸ ਰਿਪੋਰਟ ਦੀ ਸ਼ਬਦਾਵਲੀ ਬਾਰੇ ਪੁਨਰਵਿਚਾਰ ਕਰਨ ਲਈ ਤਾਂ ਕਹਿ ਹੀ ਸਕਦੇ ਹਨ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C