updated 7:22 AM UTC, Mar 23, 2019
Headlines:

ਆਸਟ੍ਰੇਲੀਆ ਸੈਕਸ ਸ਼ੋਸ਼ਣ ਦੇ ਦੋਸ਼ੀ ਪਾਦਰੀ ਨੂੰ ਹੋਈ 6 ਸਾਲਾਂ ਦੀ ਸਜ਼ਾ

ਮੈਲਬੌਰਨ - ਆਸਟ੍ਰੇਲੀਆ ਦੇ ਕਾਰਡੀਨਲ ਜਾਰਜ ਪੈਲ ਨੂੰ ਅਦਾਲਤ ਨੇ 6 ਸਾਲਾਂ ਦੀ ਸਜ਼ਾ ਸੁਣਾਈ ਹੈ| ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਘਿਰੇ ਵੈਟੀਕਨ ਦੇ ਉੱਚ ਅਹੁਦੇ ਵਾਲੇ 77 ਸਾਲਾ ਜਾਰਜ ਪੈੱਲ ਨੂੰ ਅੱਜ ਸਜ਼ਾ ਸੁਣਾਈ ਗਈ| ਵੈਟੀਕਨ ਸਿਟੀ ਦੇ ਵਿੱਤ ਮੁਖੀ ਅਤੇ ਪੋਪ ਫਰਾਂਸਿਸ ਦੇ ਸਾਬਕਾ ਸਹਿਯੋਗੀ ਪਾਦਰੀ ਜਾਰਜ ਤੇ 2015 ਵਿੱਚ ਸੈਕਸ ਸ਼ੋਸ਼ਣ ਸਬੰਧੀ ਦੋਸ਼ ਲੱਗੇ ਸਨ| ਇਨ੍ਹਾਂ ਦੋਸ਼ਾਂ ਕਾਰਨ ਵੈਟੀਕਨ ਦੇ ਚੱਰਿਤਰ ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ| ਦੋਸ਼ ਹੈ ਕਿ ਉਸ ਨੇ 1990 ਦੇ ਅਖੀਰ ਵਿੱਚ ਦੋ ਬੱਚਿਆਂ ਦਾ ਸੈਕਸ ਸ਼ੋਸ਼ਣ ਕੀਤਾ ਸੀ, ਜੋ ਚਰਚ ਵਿਚ ਪ੍ਰਾਰਥਨਾ ਗਾਉਂਦੇ ਸਨ| 2015 ਵਿੱਚ ਉਨ੍ਹਾਂ ਨੇ ਪੁਲੀਸ ਸਾਹਮਣੇ ਇਹ ਦਰਦਨਾਕ ਸੱਚ ਦੱਸਣ ਦੀ ਹਿੰਮਤ ਜੁਟਾਈ| ਹਾਲਾਂਕਿ ਇਨ੍ਹਾਂ ਵਿੱਚੋਂ ਇਕ ਲੜਕੇ ਦੀ ਮੌਤ ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਕਾਰਨ ਹੋ ਗਈ ਸੀ| ਉਸ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਹ ਨਸ਼ੇ ਕਰਨ ਲੱਗਾ| ਉਹ ਚੁੱਪ ਅਤੇ ਉਦਾਸ ਰਹਿੰਦਾ ਸੀ| ਦੂਜੇ ਲੜਕੇ ਨੇ ਅਦਾਲਤ ਵਿੱਚ ਇਸ ਸਬੰਧੀ ਸਬੂਤ ਪੇਸ਼ ਕੀਤੇ| ਆਸਟ੍ਰੇਲੀਆ ਦੇ ਕਾਨੂੰਨ ਮੁਤਾਬਕ ਦੋਹਾਂ ਪੀੜਤ ਲੜਕਿਆਂ ਦੀ ਪਛਾਣ ਗੁਪਤ ਰੱਖੀ ਗਈ ਹੈ| ਅਦਾਲਤ ਨੇ ਕਿਹਾ ਕਿ ਉਹ ਅਗਲੇ 3 ਸਾਲ ਅਤੇ 8 ਮਹੀਨਿਆਂ ਤਕ ਪੈਰੋਲ ਲਈ ਅਪਲਾਈ ਨਹੀਂ ਕਰ ਸਕੇਗਾ| ਜਦ ਮੈਲਬੌਰਨ ਵਿੱਚ ਸਥਿਤ ਵਿਕਟੋਰੀਆ ਕਾਊਂਟੀ ਅਦਾਲਤ ਫੈਸਲਾ ਸੁਣਾ ਰਹੀ ਸੀ ਤਾਂ ਦੋਸ਼ੀ ਜਾਰਜ ਚੁੱਪ ਕਰਕੇ ਖੜ੍ਹਾ ਰਿਹਾ| ਅਦਾਲਤ ਦਾ ਫੈਸਲਾ ਸੁਣਨ ਲਈ ਲਗਭਗ 150 ਲੋਕ ਪੁੱਜੇ ਸਨ| ਇਨ੍ਹਾਂ ਵਿੱਚੋਂ ਕਈਆਂ ਦੀ ਮੰਗ ਸੀ ਕਿ ਸਜ਼ਾ ਲੰਬੀ ਹੋਣੀ ਚਾਹਦੀ ਸੀ ਜਦ ਕਿ ਕਈਆਂ ਨੇ ਕਿਹਾ ਕਿ ਉਹ ਫੈਸਲੇ ਤੋਂ ਸੰਤੁਸ਼ਟ ਹਨ| 1940 ਤੋਂ ਹੁਣ ਤਕ ਸੈਕਸ ਸ਼ੋਸ਼ਣ ਵਿਚ 300 ਪਾਦਰੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ| ਇਨ੍ਹਾਂ ਅਪਰਾਧਾਂ ਨੂੰ ਬਿਸ਼ਪਾਂ ਵਲੋਂ ਲੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਅਤੇ ਕਈ ਮਾਮਲਿਆਂ ਵਿੱਚ ਉਹ ਕਾਮਯਾਬ ਵੀ ਹੋ ਗਏ| ਪਿਛਲੇ ਸਮੇਂ ਦੌਰਾਨ ਕਈ ਬਿਸ਼ਪਾਂ ਦੇ ਅਸਤੀਫੇ ਵੀ ਪੋਪ ਵਲੋਂ ਮਨਜ਼ੂਰ ਕੀਤੇ ਗਏ ਹਨ|

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C