updated 8:42 AM UTC, May 21, 2019
Headlines:

ਨਾਈਜੀਰੀਆ ਵਿੱਚ 55 ਹਥਿਆਰਬੰਦ ਹਮਲਾਵਰ ਮਾਰੇ ਗਏ

ਲਾਗੋਸ -  ਨਾਈਜੀਰੀਆ ਦੇ ਉੱਤਰ-ਪੱਛਮੀ ਸੂਬੇ ਜਨਫਰਾ ਵਿੱਚ ਫੌਜੀਆਂ ਨਾਲ ਗੋਲੀਬਾਰੀ ਦੌਰਾਨ ਘੱਟ ਤੋਂ ਘੱਟ 55 ਹਥਿਆਰਬੰਦ ਹਮਲਾਵਰ ਮਾਰੇ ਗਏ| ਇਕ ਫੌਜੀ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ| ਜਾਮਫਰਾ ਦੀ ਰਾਜਧਾਨੀ ਗੁਸਾਊ ਵਿੱਚ ਹਵਾਈ ਫੌਜ ਦੇ ਬੁਲਾਰੇ ਕਲੇਮੈਂਟ ਅਬੀਆਦੇ ਨੇ ਮੀਡੀਆ ਨੂੰ ਦੱਸਿਆ ਕਿ 24 ਹੋਰ ਹਥਿਆਰਬੰਦਾਂ ਨੂੰ ਫੌਜੀਆਂ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਮੁਕੱਦਮਾ ਚਲਾਉਣ ਲਈ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ| ਅਬੀਆਦੇ ਨੇ ਕਿਹਾ ਕਿ ਮੁਹਿੰਮ ਦੌਰਾਨ ਹਥਿਆਰ ਵੀ ਜ਼ਬਤ ਕੀਤੇ ਗਏ| ਫੌਜੀਆਂ ਨੇ ਸੂਬੇ ਦੇ ਪਿੰਡਾਂ ਤੋਂ ਕਿਡਨੈਪ ਕੀਤੇ ਗਏ 760 ਵਿਅਕਤੀਆਂ ਨੂੰ ਬਚਾਇਆ| ਉਨ੍ਹਾਂ ਮੁਤਾਬਕ ਮੁਹਿੰਮ ਦੌਰਾਨ 3 ਫੌਜੀਆਂ ਦੀ ਮੌਤ ਹੋ ਗਈ| ਜਮਫਰਾ ਦੇ ਪੇਂਡੂ ਇਲਾਕਿਆਂ ਵਿੱਚ ਘੱਟ ਤੋਂ ਘੱਟ ਦੋ ਵੱਡੇ ਹਮਲਿਆਂ ਦੀ ਰਿਪੋਰਟ ਹੈ ਜਿਸ ਨਾਲ ਕਈ ਲੋਕਾਂ ਦੀ ਮੌਤ ਹੋ ਗਈ| ਫੌਜ ਦੇ ਇਕ ਸਾਬਕਾ ਬਿਆਨ ਵਿੱਚ ਕਿਹਾ ਗਿਆ ਕਿ 20 ਜਨਵਰੀ ਨੂੰ ਮੁਹਿੰਮ ‘ਸ਼ਰਣ ਦਾਜੀ’ ਦੌਰਾਨ ਫੌਜੀਆਂ ਨੇ ਜਮਫਾਰਾ ਦੇ ਡੰਬੁਰਮ ਅਤੇ ਗੰਡੋ ਜੰਗਲਾਂ ਵਿੱਚ ਆਧੁਨਿਕ ਹਥਿਆਰਾਂ ਨਾਲ ਲੈਸ ਡਾਕੂਆਂ ਦੇ ਇਕ ਵੱਡੇ ਗਿਰੋਹ ਦਾ ਸਾਹਮਣਾ ਕੀਤਾ, ਜਿਸ ਵਿੱਚ 58 ਡਾਕੂ ਮਾਰੇ ਗਏ ਅਤੇ ਉਨ੍ਹਾਂ ਵਲੋਂ ਵਰਤੇ ਜਾਂਦੇ 18 ਕੈਂਪ ਨੂੰ ਨਸ਼ਟ ਕਰ ਦਿੱਤੇ ਗਏ|

New York